ਮੁੰਬਈ, 30 ਅਗਸਤ
ਮੁੰਬਈ ਪੁਲੀਸ ਨੇ ‘ਕੇਆਰਕੇ’ ਦੇ ਨਾਂ ਨਾਲ ਮਸ਼ਹੂਰ ਅਭਿਨੇਤਾ ਅਤੇ ਫਿਲਮ ਆਲੋਚਕ ਕਮਾਲ ਰਾਸ਼ਿਦ ਖਾਨ ਨੂੰ ਕਥਿਤ ਤੌਰ ‘ਤੇ ਅਪਮਾਨਜਨਕ ਟਵੀਟ ਕਰਨ ਦੇ ਮਾਮਲੇ ’ਚ ਗ੍ਰਿਫਤਾਰ ਕੀਤਾ ਹੈ। ਉਸ ਨੂੰ ਬਾਅਦ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੋਂ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਜੇਲ੍ਹ ਭੇਜ ਦਿੱਤਾ ਗਿਆ। ਮਲਾਡ ਪੁਲੀਸ ਸਟੇਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਖਾਨ ਨੂੰ ਸੋਮਵਾਰ ਦੇਰ ਰਾਤ ਦੁਬਈ ਤੋਂ ਆਉਣ ਬਾਅਦ ਮੁੰਬਈ ਹਵਾਈ ਅੱਡੇ ‘ਤੇ ਗ੍ਰਿਫਤਾਰ ਕੀਤਾ ਗਿਆ ਸੀ। ਪੁਲੀਸ ਨੇ ਕਥਿਤ ‘ਮਾਨਹਾਣੀ’ ਵਾਲੇ ਟਵੀਟ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਅਧਿਕਾਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਕੇਆਰਕੇ ਖ਼ਿਲਾਫ ‘ਲੁੱਕਆਊਟ ਸਰਕੁਲਰ’ ਜਾਰੀ ਕੀਤਾ ਗਿਆ ਸੀ। -ਏਜੰਸੀ