ਨਵੀਂ ਦਿੱਲੀ, 24 ਮਈ
ਸਪਾਈਸ ਜੈਟ ਦੀ ਚਾਰਟਿਡ ਉਡਾਣ ਵਿਚ ਮਹਿਮਾਨਾਂ ਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿਚ ਵਿਆਹ ਹੋਇਆ। ਇਸ ਮੌਕੇ ਸਮਾਜਿਕ ਦੂਰੀ ਦੇ ਨਿਯਮਾਂ ਦਾ ਵੀ ਉਲੰਘਣ ਕੀਤਾ ਗਿਆ। ਇਸ ਤੋਂ ਬਾਅਦ ਜਹਾਜ਼ ਦੇ ਚਾਲਕ ਦਲ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ ਤੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਇਹ ਉਡਾਣ ਐਤਵਾਰ ਨੂੰ ਮਦੁਰਾਇ ਹਵਾਈ ਅੱਡੇ ਤੋਂ ਰਵਾਨਾ ਹੋਈ ਸੀ ਤੇ ਦੋ ਘੰਟੇ ਹਵਾ ਹਵਾ ਵਿਚ ਚੱਕਰ ਲਾਉਣ ਤੋਂ ਬਾਅਦ ਵਾਪਸ ਆ ਗਈ। ਇਸ ਉਡਾਣ ਵਿਚ 160 ਜਣੇ ਸਵਾਰ ਸਨ। ਇਸ ਵਿਆਹ ਦੀ ਵੀਡੀਓ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ ਤੇ ਇਸ ਉਡਾਣ ਨੂੰ ਏਜੰਟ ਨੇ ਬੁੱਕ ਕਰਵਾਇਆ ਸੀ।-ਪੀਟੀਆਈ