ਨਵੀਂ ਦਿੱਲੀ, 6 ਅਗਸਤ
ਅੱਜ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਹ 20 ਅਗਸਤ ਨੂੰ ਕਾਰੋਬਾਰੀ ਵਿਜੈ ਮਾਲਿਆ ਦੀ ਪਟੀਸ਼ਨ ‘ਤੇ ਸੁਣਵਾਈ ਕਰੇਗੀ। ਮਾਲਿਆ ਨੇ ਆਪਣੇ ਬੱਚਿਆਂ ਦੇ ਖਾਤਿਆਂ ਵਿੱਚ 4 ਡਾਲਰ ਟਰਾਂਸਫਰ ਕਰਨ ’ਤੇ ਅਦਾਲਤ ਦੀ ਮਾਨਹਾਨੀ ਲਈ ਦੋਸ਼ੀ ਕਰਾਰ ਦਿੱਤੇ 2017 ਦੇ ਫੈਸਲੇ ਉੱਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਜਸਟਿਸ ਯੂਯੂ ਲਲਿਤ ਅਤੇ ਜਸਟਿਸ ਅਸ਼ੋਕ ਭੂਸ਼ਣ ਦੇ ਬੈਂਚ ਨੇ ਵੀਡੀਓ ਕਾਨਫਰੰਸ ਰਾਹੀਂ ਮਾਮਲੇ ਦੀ ਸੁਣਵਾਈ ਕੀਤੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਸੁਣਵਾਈ ਟਾਲੀ ਜਾਂਦੀ ਹੈ ਕਿਉਂ ਕਿ ਰਿਕਾਰਡ ਵਿੱਚ ਇਕ ਦਸਤਾਵੇਜ ਨਹੀਂ ਹੈ।