ਮੁੰਬਈ, 30 ਮਾਰਚ
ਐਨਆਈਏ ਨੇ ਮੰਗਲਵਾਰ ਨੂੰ ਅਦਾਲਤ ਨੂੰ ਦੱਸਿਆ ਕਿ ਮੁੰਬਈ ਪੁਲੀਸ ਦਾ ਮੁਅੱਤਲ ਪੁਲੀਸ ਅਧਿਕਾਰੀ ਸਚਿਨ ਵਾਜੇ ਅਤੇ ਸਾਬਕਾ ਪੁਲੀਸ ਮੁਲਾਜ਼ਮ ਵਿਨਾਇਕ ਸ਼ਿੰਦੇ ਉਸ ਮੀਟਿੰਗ ਵਿੱਚ ਸ਼ਾਮਲ ਸਨ ਜਿਸ ਵਿੱਚ ਥਾਨੇ ਦੇ ਕਾਰੋਬਾਰੀ ਮਨਸੁਖ ਹੀਰੇਨ ਦੀ ਸਾਜ਼ਿਸ਼ ਰਚੀ ਗਈ ਸੀ। ਏਜੰਸੀ ਦਾ ਇਹ ਵੀ ਕਹਿਣਾ ਹੈ ਕਿ ਵਾਜੇ ਨੇ ‘ਇਕ ਸਾਜ਼ਿਸ਼ਘਾੜੇ’ ਨਾਲ ਫੋਨ ’ਤੇ ਸੰਪਰਕ ਕੀਤਾ ਸੀ। ਐਨਆਈਏ ਦਾ ਇਹ ਵੀ ਕਹਿਣਾ ਹੈ ਕਿ ਉਹ ਸਾਜ਼ਿਸ਼ ਅਤੇ ਅਪਰਾਧ ਦੇ ਇਰਾਦੇ ਦੀ ਸੱਚਾਈ ਸਭਨਾਂ ਦੇ ਸਾਹਮਣੇ ਲਿਆਉਣ ਦੇ ਨੇੜੇ ਪੁੱਜ ਗਈ ਹੈ। ਕਾਬਿਲੇਗੌਰ ਹੈ ਕਿ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰੋਂ 25 ਫਰਵਰੀ ਨੂੰ ਮਿਲੀ ਐੱਸਯੂਵੀ, ਜਿਸ ਵਿੱਚ ਧਮਾਕਾਖੇਜ਼ ਸਮੱਗਰੀ ਸੀ, ਕਥਿਤ ਤੌਰ ’ਤੇ ਮਨਸੁਖ ਹੀਰੇਨ ਦੀ ਸੀ। ਹੀਰੇਨ ਦੀ ਲਾਸ਼ 5 ਮਾਰਚ ਨੂੰ ਥਾਨੇ ਦੇ ਮੁੰਬਰਾ ਕ੍ਰੀਕ ਵਿੱਚੋਂ ਮਿਲੀ ਸੀ। -ਏਜੰਸੀ