ਮੁੰਬਈ, 13 ਮਾਰਚ
ਮੁੰਬਈ ਪੁਲੀਸ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਮਹਾਰਾਸ਼ਟਰ ਇਕਾਈ ਦੇ ਵਿਧਾਇਕ ਨਿਤੇਸ਼ ਰਾਣੇ ਅਤੇ ਉਸ ਦੇ ਭਰਾ ਨੀਲੇਸ਼ ਰਾਣੇ ਖ਼ਿਲਾਫ਼ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਮੁਖੀ ਸ਼ਰਦ ਪਵਾਰ ਬਾਰੇ ਟਿੱਪਣੀ ਕਰਨ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਹੈ। ਪੁਲੀਸ ਨੂੰ ਕੁਝ ਵੀਡੀਓ ਕਲਿੱਪ ਸੌਂਪੇ ਮਿਲੇ ਹਨ,, ਜਿਸ ਵਿੱਚ ਕੇਂਦਰੀ ਮੰਤਰੀ ਨਰਾਇਣ ਰਾਣੇ ਦੇ ਪੁੱਤਰ ਕਥਿਤ ਤੌਰ ‘ਤੇ ਵਿਵਾਦਿਤ ਟਿੱਪਣੀਆਂ ਕਰਦੇ ਨਜ਼ਰ ਆ ਰਹੇ ਹਨ।