ਮੁੰਬਈ: ਮੁੰਬਈ ਦੀ ਕੋਰਟ ਨੇ ਮਹਾਦੇਵ ਬੈੱਟਿੰਗ ਐਪ ਕੇਸ ਵਿਚ ਗ੍ਰਿਫਤਾਰ ਅਦਾਕਾਰ ਸਾਹਿਲ ਖ਼ਾਨ ਨੂੰ 1 ਮਈ ਤੱਕ ਪੁਲੀਸ ਹਿਰਾਸਤ ਵਿਚ ਭੇਜ ਦਿੱਤਾ ਹੈ। ਬੰਬੇ ਹਾਈ ਕੋਰਟ ਵੱਲੋਂ ਪੇਸ਼ਗੀ ਜ਼ਮਾਨਤ ਅਰਜ਼ੀ ਰੱਦ ਕੀਤੇ ਜਾਣ ਮਗਰੋਂ ਖ਼ਾਨ ਨੂੰ ਬੀਤੇ ਦਿਨ ਛੱਤੀਸਗੜ੍ਹ ਦੇ ਜਗਦਲਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਖ਼ਾਨ ਨੂੰ ਮੁੰਬਈ ਲਿਆਂਦੇ ਜਾਣ ਮਗਰੋਂ ਅੱਜ ਦਾਦਰ ਦੀ ਮੈਜਿਸਟਰੇਟੀ ਕੋਰਟ ਵਿਚ ਪੇਸ਼ ਕੀਤਾ ਗਿਆ ਸੀ। ਮੁੰਬਈ ਸਾਈਬਰ ਸੈੱਲ ਦੀ ਵਿਸ਼ੇਸ਼ ਜਾਂਚ ਟੀਮ ਨੇ ਮੁਲਜ਼ਮ ਵੱਲੋਂ ਜਾਂਚ ਵਿਚ ਸਹਿਯੋਗ ਨਾ ਦੇਣ ਦੇ ਹਵਾਲੇ ਨਾਲ ਉਸ ਦੇ ਰਿਮਾਂਡ ਦੀ ਮੰਗ ਕੀਤੀ ਸੀ। ਪੁਲੀਸ ਨੇ ਕਿਹਾ ਸੀ ਕਿ ਉਸ ਨੇ 2000 ਤੋਂ ਵੱਧ ਸਿਮ ਕਾਰਡ ਬਰਾਮਦ ਕੀਤੇ ਹਨ ਤੇ ਉਸ ਕੋਲ 1700 ਬੈਂਕ ਖਾਤਿਆਂ ਦੇ ਵੇਰਵੇ ਹਨ। -ਪੀਟੀਆਈ