ਮੁੰਬਈ, 4 ਅਗਸਤ
ਕਾਰੋਬਾਰੀ ਰਾਜ ਕੁੰਦਰਾ ਨੇ ਜਿਸ ਐਪ ਰਾਹੀਂ ਕਥਿਤ ਤੌਰ ’ਤੇ ਅਸ਼ਲੀਲ ਸਮੱਗਰੀ ਵੰਡੀ ਸੀ, ਉਸ ਨੂੰ ਬਣਾਉਣ ਵਾਲੀ ਕੰਪਨੀ ਦੇ ਡਾਇਰੈਕਟਰ ਤੋਂ ਪੁਲੀਸ ਨੇ ਅੱਜ ਪੁੱਛਗਿਛ ਕੀਤੀ ਤੇ ਉਸ ਦੇ ਬਿਆਨ ਕਲਮਬੰਦ ਕੀਤੇ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਅਨੁਸਾਰ ਕੁੰਦਰਾ ਵੱਲੋਂ ਬਣਾਈ ਕੰਪਨੀ ਆਰਮਸਪ੍ਰਾਈਮ ਮੀਡੀਆ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਸੌਰਭ ਕੁਸ਼ਵਾਹਾ ਬਾਅਦ ਦੁਪਹਿਰ ਮੁੰਬਈ ਅਪਰਾਧ ਸ਼ਾਖਾ ਦੇ ਦਫ਼ਤਰ ਵਿੱਚ ਪੇਸ਼ ਹੋਏ। ਕੁਸ਼ਵਾਹਾ ਤੋਂ ਦੇਰ ਸ਼ਾਮ ਤਕ ਪੁੱਛਗਿਛ ਕੀਤੀ ਗਈ। ਪੁਲੀਸ ਅਨੁਸਾਰ ਕੁੰਦਰਾ ਨੇ ਫਰਵਰੀ 2019 ਵਿੱਚ ਆਰਮਸਪ੍ਰਾਈਮ ਮੀਡੀਆ ਨਾਂ ਦੀ ਕੰਪਨੀ ਬਣਾਈ ਸੀ। ਉਸ ਨੇ ਪੁਲੀਸ ਨੂੰ ਦੱਸਿਆ ਕਿ ਮਗਰੋਂ ਉਸ ਨੇ ਇਸ ਐਪ ਨੂੰ ਆਪਣੇ ਰਿਸ਼ਤੇਦਾਰ ਪ੍ਰਦੀਪ ਬਖ਼ਸੀ ਦੀ ਲੰਦਨ ਸਥਿਤ ਕੰਪਨੀ ਕੇਨਰਿਨ ਲਿਮਟਿਡ ਨੂੰ ਵੇਚ ਦਿੱਤਾ ਸੀ।-ਏਜੰਸੀ