ਕੋਲਕਾਤਾ: ਕੋਲਕਾਤਾ ’ਚ ਵੱਖ ਵੱਖ ਘਟਨਾਵਾਂ ਵਿੱਚ ਇੱਕ ਟੀਐੱਮਸੀ ਵਰਕਰ ਦੀ ਹੱਤਿਆ ਕਰ ਦਿੱਤੀ ਗਈ ਅਤੇ ਭਾਜਪਾ ਦੀ ਇੱਕ ਸਥਾਨਕ ਵਰਕਰ ਗੰਭੀਰ ਜ਼ਖ਼ਮੀ ਹੋ ਗਈ। ਇਸ ਸਬੰਧੀ ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਟੀਐੱਮਸੀ ਵਰਕਰ ਸੰਜੀਵ ਦਾਸ ਦੀ ਕਥਿਤ ਤੌਰ ’ਤੇ ਪਾਰਟੀ ਦੇ ਦੋ ਧੜਿਆਂ ਵਿਚਾਲੇ ਹੋਈ ਝੜਪ ਦੌਰਾਨ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਦੇ ਸਬੰਧ ’ਚ 13 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸੇ ਦਰਮਿਆਨ ਭਾਜਪਾ ਆਗੂ ਸਰਸਵਤੀ ਸਰਕਾਰ ਨੇ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਲੰਘੀ ਰਾਤ ਦੱਖਣੀ ਕੋਲਕਾਤਾ ਦੇ ਆਨੰਦਪੁਰ ਇਲਾਕੇ ’ਚ ਟੀਐੱਮਸੀ ਵਰਕਰਾਂ ਨੇ ਉਸ ਨਾਲ ਕੁੱਟ ਮਾਰ ਕੀਤੀ। ਇਸ ਹਮਲੇ ’ਚ ਉਸ ਦੇ ਸਿਰ ’ਚ ਗੰਭੀਰ ਸੱਟ ਵੱਜੀ ਹੈ। ਟੀਐੱਮਸੀ ਨੇ ਇਸ ਹਮਲੇ ਨਾਲ ਕੋਈ ਵੀ ਸਬੰਧ ਹੋਣ ਤੋਂ ਇਨਕਾਰ ਕਰਦਿਆਂ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। -ਪੀਟੀਆਈ