ਸ੍ਰੀਨਗਰ, 3 ਦਸੰਬਰ
ਕਸ਼ਮੀਰ ਵਾਦੀ ਇਸ ਵੇਲੇ ਪੂਰੀ ਤਰ੍ਹਾਂ ਸਰਦੀ ਦੀ ਜਕੜ ਵਿਚ ਹੈ। ਪੂਰੀ ਵਾਦੀ ਵਿਚ ਤਾਪਮਾਨ ਸਿਫ਼ਰ ਤੋਂ ਹੇਠਾਂ ਦਰਜ ਕੀਤਾ ਗਿਆ ਹੈ। ਸ੍ਰੀਨਗਰ ਵਿਚ ਵੀਰਵਾਰ ਰਾਤ ਘੱਟੋ-ਘੱਟ ਤਾਪਮਾਨ ਮਨਫ਼ੀ 2.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਸ਼ਹਿਰ ਵਿਚ ਬੁੱਧਵਾਰ ਦੀ ਰਾਤ ਸਭ ਤੋਂ ਠੰਢੀ ਰਿਕਾਰਡ ਕੀਤੀ ਗਈ ਸੀ। ਅਧਿਕਾਰੀਆਂ ਨੇ ਕਿਹਾ ਕਿ ਪਹਿਲਗਾਮ ਵਿਚ ਘੱਟੋ-ਘੱਟ ਤਾਪਮਾਨ 4.1 ਡਿਗਰੀ ਸੈਲਸੀਅਸ ਰਿਹਾ। ਬਾਰਾਮੂਲਾ ਜ਼ਿਲ੍ਹੇ ਦੇ ਗੁਲਮਰਗ ਵਿਚ ਘੱਟੋ-ਘੱਟ ਤਾਪਮਾਨ ਮਨਫ਼ੀ ਇਕ ਡਿਗਰੀ ਸੈਲਸੀਅਸ ਰਿਹਾ। ਕੁਪਵਾੜਾ ਦਾ ਤਾਪਮਾਨ ਮਨਫ਼ੀ 2.8 ਡਿਗਰੀ, ਕਾਜ਼ੀਗੁੰਡ ਦਾ ਮਨਫ਼ੀ 1.8 ਡਿਗਰੀ ਜਦਕਿ ਕੋਕਰਨਾਗ ਦਾ ਤਾਪਮਾਨ ਮਨਫ਼ੀ 2.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਕਮਜ਼ੋਰ ਪੱਛਮੀ ਗੜਬੜੀ ਹਫ਼ਤੇ ਦੇ ਅਖ਼ੀਰ ਤੱਕ ਖੇਤਰ ’ਚ ਮਾਰ ਕਰ ਸਕਦੀ ਹੈ। -ਪੀਟੀਆਈ