ਮੰਗਲੂਰੂ, 26 ਮਈ
ਇੱਥੇ ਯੂਨੀਵਰਸਿਟੀ ਕਾਲਜ ਦੇ ਵਿਦਿਆਰਥੀਆਂ ਦੇ ਇੱਕ ਗਰੁੱਪ ਨੇ ਦੋੋਸ਼ ਲਾਇਆ ਕਿ ਕੁਝ ਮੁਸਲਿਮ ਵਿਦਿਆਰਥਣਾਂ ਹਿਜਾਬ ਪਹਿਨ ਕੇ ਕਲਾਸਾਂ ਵਿੱਚ ਆ ਰਹੀਆਂ ਹਨ। ਇਨ੍ਹਾਂ ਵਿਦਿਆਰਥੀਆਂ ਨੇ ਇਸ ਖ਼ਿਲਾਫ਼ ਕਾਲਜ ਵਿੱਚ ਪ੍ਰਦਰਸ਼ਨ ਕੀਤਾ। ਕਾਲਜ ਦੀ ਵਰਦੀ ਪਹਿਨੇ ਹੋਏ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਦਾਅਵਾ ਕੀਤਾ ਕਿ 44 ਵਿਦਿਆਰਥਣਾਂ ਨੇ ਕਾਲਜ ਵਿੱਚ ਹਿਜਾਬ ਪਹਿਨਿਆ ਹੋਇਆ ਸੀ ਅਤੇ ਉਨ੍ਹਾਂ ਵਿੱਚੋਂ ਕੁਝ ਹਿਜਾਬ ਪਹਿਨ ਕੇ ਕਲਾਸਾਂ ਵਿੱਚ ਸ਼ਾਮਲ ਹੋ ਰਹੀਆਂ ਹਨ। ਹਾਲਾਂਕਿ ਇੱਕ ਮੁਸਲਿਮ ਵਿਦਿਆਰਥਣ ਨੇ ਦਾਅਵਾ ਕੀਤਾ ਹਿਜਾਬ ਪਹਿਨਣਾ ਉਨ੍ਹਾਂ ਵਿਦਿਆਰਥਣਾਂ ਦੀ ਵਰਦੀ ਦਾ ਹਿੱਸਾ ਹੈ, ਜਿਹੜੀਆਂ ਇਸ ਨੂੰ ਪਹਿਨਦੀਆਂ ਹਨ। ਇਹ ਗੱਲ ਕਾਲਜ ਦੇ ਪ੍ਰਾਸਪੈਕਟ ਵਿੱਚ ਵੀ ਸ਼ਾਮਲ ਹੈ।