ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 4 ਜੁਲਾਈ
ਬੌਲੀਵੁੱਡ ਸਿਤਾਰੇ ਤਾਲਾਬੰਦੀ ਦੌਰਾਨ ਆਪਣੇ ਅਜੀਜ਼ਾਂ ਨਾਲ ਸਮਾਂ ਬਿਤਾ ਰਹੇ ਹਨ ਤੇ ਅਦਾਕਾਰਾ ਕੰਗਣਾ ਰਨੌਤ ਮਨਾਲੀ ਵਿੱਚ ਆਪਣਾ ਜ਼ਿਆਦਾਤਰ ਸਮਾਂ ਪਰਿਵਾਰ ਨਾਲ ਗੁਜ਼ਾਰ ਰਹੀ ਹੈ। ਤਾਜ਼ਾ ਵੀਡੀਓ ਵਿੱਚ ਕੰਗਨਾ ਕੰਗਨਾ ਆਪਣੀ ਭੈਣ ਰੰਗੋਲੀ ਚੰਦੇਲ, ਭਤੀਜੇ ਪ੍ਰਿਥਵੀ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਪਿਕਨਿਕ ਦਾ ਆਨੰਦ ਲੈਂ ਰਹੀ ਹੈ ਤੇ ਸਾਰਾ ਪਰਿਵਾਰ ਨਦੀ ਦੇ ਕੰਢੇ ਬੈਠਾ ਮੌਸਮ ਤੇ ਕੁਦਰਤੀ ਸੁੰਦਰਤਾ ਦਾ ਨਜ਼ਾਰਾ ਲੈ ਰਿਹਾ ਹੈ। ਇਸ ਤੋਂ ਇਲਾਵਾ ਇਹ ਅਦਾਕਾਰਾ ਫੋਟੋਆਂ ਵੀ ਖਿਚਵਾ ਰਹੀ ਹੈ।