ਨਵੀਂ ਦਿੱਲੀ, 26 ਜਨਵਰੀ
ਇੰਡੋ-ਤਿੱਬਤ ਬਾਰਡਰ ਪੁਲੀਸ (ਆਈਟੀਬੀਪੀ) ਦੇ ਜਵਾਨਾਂ ਨੇ ਮੰਗਲਵਾਰ ਨੂੰ ਲੱਦਾਖ ਵਿਚ ਜਬਰਦਸਤ ਠੰਢ ਵਿੱਚ ਗਣਤੰਤਰ ਦਵਿਸ ਮਨਾਇਆ। ਇਨ੍ਹਾਂ ਬਹਾਦਰ ਜਵਾਨਾਂ ਨੇ ਸਮੁੰਦਰ ਤੋਂ 17,000 ਫੁੱਟ ਦੀ ਉੱਚੀ ਥਾਂ ‘ਤੇ ਕੌਮੀ ਝੰਡਾ ਲਹਿਰਾਇਆ। ਮਨਫ਼ੀ ਤਾਪਮਾਨ ਹੋਣ ਦੇ ਬਾਵਜੂਦ ਜਵਾਨਾਂ ਦਾ ਜੋਸ਼ ਕਾਬਿਲ-ਏ-ਤਾਰੀਫ਼ ਹੈ। ਜਵਾਨਾਂ ਨੇ ਜਿਸ ਸ਼ਾਨ ਨਾਲ ਗਣਤੰਤਰ ਦਵਿਸ ਮਨਾਇਆ ਉਨ੍ਹਾਂ ਨੂੰ ਲੋਕ ਸਲਾਮ ਕਰ ਰਹੇ ਹਨ।