ਬੰਗਲੁਰੂ, 9 ਮਾਰਚ
ਭਾਰਤੀ ਪੁਲਾੜ ਏਜੰਸੀ ‘ਇਸਰੋ’ ਨੇ ਅਮਰੀਕੀ ਏਜੰਸੀ ‘ਨਾਸਾ’ ਨਾਲ ਮਿਲ ਕੇ ‘ਸਿੰਥੈਟਿਕ ਅਪਰਚਰ ਰਾਡਾਰ’ ਵਿਕਸਤ ਕੀਤਾ ਹੈ। ਇਹ ਰਡਾਰ ਕਾਫ਼ੀ ਉੱਚ ਗੁਣਵੱਤਾ ਵਾਲੀਆਂ ਫੋਟੋਆਂ ਉਪਲਬਧ ਕਰਵਾਉਣ ਦੇ ਸਮਰੱਥ ਹੋਵੇਗਾ। ਦੋਵੇਂ ਏਜੰਸੀਆਂ ਸਾਂਝੇ ਪੱਧਰ ’ਤੇ ਇਸ ਦੀ ਵਰਤੋਂ ਕਰ ਕੇ ਸੈਟੇਲਾਈਟ ਮਿਸ਼ਨ ਰਾਹੀਂ ਧਰਤੀ ਦੀ ਨਿਗਰਾਨੀ ਕਰਨਗੀਆਂ। ਰਾਡਾਰ ਨੂੰ ‘ਨਿਸਾਰ’ ਦਾ ਨਾਂ ਦਿੱਤਾ ਗਿਆ ਹੈ। -ਪੀਟੀਆਈ