ਲਖਨਊ: ਅਲਾਹਾਬਾਦ ਹਾਈ ਕੋਰਟ ਨੇ ਸਮਾਜਵਾਦੀ ਪਾਰਟੀ ਦੇ ਆਗੂ ਆਜ਼ਮ ਖਾਨ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਹਾਲਾਂਕਿ ਉਹ ਇਕ ਹੋਰ ਮਾਮਲੇ ਕਾਰਨ ਹਾਲੇ ਜੇਲ੍ਹ ਵਿਚ ਹੀ ਰਹਿਣਗੇ। ਆਜ਼ਮ ਖਾਨ ਦੋ ਸਾਲ ਤੋਂ ਸੀਤਾਪੁਰ ਜੇਲ੍ਹ ਵਿਚ ਬੰਦ ਹਨ। ਸਪਾ ਆਗੂ ਖ਼ਿਲਾਫ਼ 87 ਕੇਸ ਦਰਜ ਹਨ, ਜਿਨ੍ਹਾਂ ਵਿੱਚੋਂ 86 ਵਿੱਚ ਜ਼ਮਾਨਤ ਮਿਲ ਚੁੱਕੀ ਹੈ। ਆਖ਼ਰੀ ਮਾਮਲਾ ਵਕਫ਼ ਬੋਰਡ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਨਾਲ ਸਬੰਧਿਤ ਹੈ। ਆਜ਼ਮ ਖ਼ਾਨ ਦੀ ਰਾਮਪੁਰ ਜ਼ਿਲ੍ਹਾ ਅਦਾਲਤ ਵਿੱਚ ਅਗਲੀ ਸੁਣਵਾਈ 19 ਮਈ ਨੂੰ ਹੈ। -ਪੀਟੀਆਈ