ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਨ੍ਹਾਂ ਨੂੰ ਧਿਆਨ ਵੰਡਾਉਣ ਦੀ ਕਲਾ ’ਚ ਮੁਹਾਰਤ ਹਾਸਲ ਹੈ ਪਰ ਇਸ ਨਾਲ ਹੁਣ ਤੱਕ ਦੀ ਸਭ ਤੋਂ ਉੱਚੀ ਬੇਰੁਜ਼ਗਾਰੀ ਦਰ, 30 ਸਾਲ ਦੇ ਉੱਚੇ ਥੋਕ ਕੀਮਤ ਸੂਚਕ ਅੰਕ ਤੇ ਐੱਲਆਈਸੀ ਦੇ 17 ਅਰਬ ਡਾਲਰ ਦੀ ਗਿਰਾਵਟ ਜਿਹੀਆਂ ਮੁਸ਼ਕਲਾਂ ’ਤੇ ਪਰਦਾ ਨਹੀਂ ਪਾਇਆ ਜਾ ਸਕਦਾ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਜਦੋਂ ਭਾਰਤੀ ਸੰਘਰਸ਼ ਕਰ ਰਹੇ ਹਨ ਤਾਂ ਮੋਦੀ ਧਿਆਨ ਵੰਡਾਉਣ ਦੀ ਅਗਲੀ ਯੋਜਨਾ ਬਣਾਉਣ ’ਚ ਰੁੱਝੇ ਹੋਏ ਹਨ। ਕਾਂਗਰਸ ਦੇ ਸਾਬਕਾ ਪ੍ਰਧਾਨ ਵੱਲੋਂ ਅਰਥਚਾਰੇ ਨੂੰ ਸੰਭਾਲਣ ਦੇ ਮੋਦੀ ਸਰਕਾਰ ਦੇ ਢੰਗ-ਤਰੀਕਿਆਂ ਦੀ ਅਕਸਰ ਆਲੋਚਨਾ ਕੀਤੀ ਜਾਂਦੀ ਰਹੀ ਹੈ। -ਪੀਟੀਆਈ