ਨਵੀਂ ਦਿੱਲੀ, 30 ਜੂਨ
ਕੌਮਾਂਤਰੀ ਦੂਰਸੰਚਾਰ ਸੰਘ (ਆਈਟੀਯੂ) ਦੇ ਗਲੋਬਲ ਸਾਈਬਰ ਸਕਿਓਰਿਟੀ ਇੰਡੈਕਸ (ਜੀਸੀਆਈ) 2020 ਵਿੱਚ 37 ਸਥਾਨਾਂ ਦੀ ਛਾਲ ਮਾਰਕੇ ਭਾਰਤ ਸਿਖਰਲੇ 10 ਮੁਲਕਾਂ ਵਿੱਚ ਸ਼ਾਮਲ ਹੋ ਗਿਆ ਹੈ। ਸਾਈਬਰ ਸੁਰੱਖਿਆ ਦੇ ਮਾਪਦੰਡਾਂ ‘ਤੇ ਭਾਰਤ ਨੂੰ ਦੁਨੀਆ ਵਿਚ 10ਵਾਂ ਸਥਾਨ ਦਿੱਤਾ ਗਿਆ ਹੈ। ਸਾਈਬਰ ਸੁਰੱਖਿਆ ’ਤੇ ਭਾਰਤ ਦੇ ਯਤਨਾਂ ਦਾ ਸਮਰਥਨ ਸੰਯੁਕਤ ਰਾਸ਼ਟਰ ਦੇ ਸੰਗਠਨ ਵੱਲੋਂ ਡਿਜੀਟਲ ਇੰਡੀਆ ਦੀ 6ਵੀਂ ਵਰ੍ਹੇਗੰਢ ਮੌਕੇ ਕੀਤਾ ਗਿਆ।