ਨਵੀਂ ਦਿੱਲੀ, 5 ਜਨਵਰੀ
ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਮੰਗਲਵਾਰ ਨੂੰ ‘ਬੇਨਾਮੀ’ ਸੰਪਤੀ ਦੇ ਸਬੰਧ ਵਿਚ ਕਾਂਗਰਸ ਨੇਤਾ ਸ੍ਰੀਮਤੀ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਦੀ ਰਿਹਾਇਸ਼ ‘ਤੇ ਲਗਾਤਾਰ ਦੂਜੇ ਦਿਨ ਇਥੇ ਪਹੁੰਚੀ। ਆਈਟੀ ਵਿਭਾਗ ਦੇ ਸੂਤਰਾਂ ਅਨੁਸਾਰ ਇਹ ਟੀਮ ਬਾਅਦ ਦੁਪਹਿਰ 2.45 ਵਜੇ ਪਹੁੰਚੀ। ਇਥੇ ਉਨ੍ਹਾਂ ਦੀ ਸੁਖਦੇਵ ਵਿਹਾਰ ਰਿਹਾਇਸ਼ ਵਿਖੇ ਟੀਮ ਵਾਡਰਾ ਤੋਂ ਉਸ ਦੇ ਵਪਾਰਕ ਕਾਰੋਬਾਰਾਂ ਬਾਰੇ ਪੁੱਛ-ਪੜਤਾਲ ਕਰ ਰਹੀ ਹੈ। ਸੋਮਵਾਰ ਨੂੰ ਆਈਟੀ ਟੀਮ ਨੇ ਨੌਂ ਘੰਟਿਆਂ ਤੋਂ ਵੱਧ ਸਮੇਂ ਲਈ ਵਾਡਰਾ ਤੋਂ ਪੁੱਛ ਪੜਤਾਲ ਕੀਤੀ ਸੀ।