ਤੇਜਪੁਰ, 3 ਸਤੰਬਰ
ਅਸਾਮ ਦੇ ਸੋਨਿਤਪੁਰ ਜ਼ਿਲ੍ਹੇ ਵਿੱਚ ਅੱਜ ਸਖ਼ਤ ਸੁਰੱਖਿਆ ਦੌਰਾਨ 330 ਏਕੜ ਸਰਕਾਰੀ ਜ਼ਮੀਨ ਖ਼ਾਲੀ ਕਰਵਾਉਣ ਦੀ ਮੁਹਿੰਮ ਚਲਾਈ ਗਈ। ਇੱਕ ਸੀਨੀਅਰ ਅਧਿਕਾਰੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਮੁਹਿੰਮ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹੀ। ਉਨ੍ਹਾਂ ਦੱਸਿਆ ਕਿ ਭਾਰੀ ਉਪਕਰਨਾਂ ਦੀ ਮਦਦ ਨਾਲ ਸਾਰੀਆਂ ਇਮਾਰਤਾਂ ਨੂੰ ਢਾਹ ਦਿੱਤਾ ਗਿਆ, ਜਦਕਿ ਜ਼ਮੀਨ ’ਤੇ ਖੜ੍ਹੀ ਜੂਟ ਦੀ ਫ਼ਸਲ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ। ਜ਼ਮੀਨ ’ਤੇ ਬਣੇ ਇੱਕ ਮਦਰੱਸੇ ਨੂੰ ਵੀ ਢਾਹ ਦਿੱਤਾ ਗਿਆ, ਹਾਲਾਂਕਿ ਦੋ ਮਸਜਿਦਾਂ ਨੂੰ ਨਹੀਂ ਢਾਹਿਆ ਗਿਆ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਕੁੱਝ ਸਮਾਂ ਮੰਗਿਆ ਹੈ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਖੁਦ ਹੀ ਜਲਦੀ ਹੀ ਮਸਜਿਦਾਂ ਨੂੰ ਢਾਹ ਦੇਣਗੇ।