ਨਵੀਂ ਦਿੱਲੀ: ਜਸਟਿਸ ਸਬੀਨਾ ਨੂੰ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦਾ ਕਾਰਜਕਾਰੀ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ ਹੈ। ਕਾਨੂੰਨ ਮੰਤਰਾਲੇ ਦੇ ਨੋਟੀਫਿਕੇਸ਼ਨ ਮੁਤਾਬਕ ਜਸਟਿਸ ਸਬੀਨਾ, ਚੀਫ਼ ਜਸਟਿਸ ਮੁਹੰਮਦ ਰਫ਼ੀਕ ਦੀ ਸੇਵਾ ਮੁਕਤੀ ਮਗਰੋਂ 25 ਮਈ ਤੋਂ ਅਹੁਦੇ ਦਾ ਚਾਰਜ ਲੈਣਗੇ। ਜਸਟਿਸ ਰਫ਼ੀਕ 24 ਮਈ ਨੂੰ ਸੇਵਾ ਮੁਕਤ ਹੋ ਰਹੇ ਹਨ। -ਪੀਟੀਆਈ