ਨਵੀਂ ਦਿੱਲੀ, 25 ਮਈਦਿੱਲੀ ਹਾਈ ਕੋਰਟ ਨੇ ਅੱਜ ਇਕ ਔਰਤ ਨੂੰ 23 ਹਫਤਿਆਂ ਦੇ ਜੁੜਵਾਂ ਭਰੂਣਾਂ ਦਾ ਗਰਭਪਾਤ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਏਮਸ ਦੇ ਸਲਾਹਕਾਰ ਬੋਰਡ ਨੇ ਕਿਹਾ ਸੀ ਕਿ ਮਹਿਲਾ ਦੇ ਭਰੂਣ ਵਿਕਾਰਾਂ ਦਾ ਸ਼ਿਕਾਰ ਹਨ ਤੇ ਜਨਮ ਤੋਂ ਬਾਅਦ ਬੱਚਿਆਂ ਨੂੰ ਲੰਬਾ ਸਮਾਂ ਵਿਕਾਸ ਸਬੰਧੀ ਸਮੱਸਿਆਵਾਂ ਨਾਲ ਜੂਝਣਾ ਪਵੇਗਾ। ਬੋਰਡ ਨੇ ਹਾਈ ਕੋਰਟ ਨੂੰ ਇਹ ਵੀ ਸਲਾਹ ਦਿੱਤੀ ਸੀ ਕਿ ਇਸ ਵੇਲੇ ਗਰਭਪਾਤ ਕਰਨ ਨਾਲ ਕੋਈ ਸਮੱਸਿਆ ਵੀ ਨਹੀਂ ਆਵੇਗੀ। ਔਰਤ ਵਲੋਂ ਪਟੀਸ਼ਨ ਰਾਹੀਂ ਕਿਹਾ ਗਿਆ ਸੀ ਕਿ ਉਸ ਦੇ ਦੋਵੇਂ ਭਰੂਣ ‘ਡੈਂਡੀ ਵਾਕਰ ਮੈਲਫਾਰਮੇਸ਼ਨ’ ਨਾਲ ਗ੍ਰਸਤ ਹਨ।-ਪੀਟੀਆਈ