ਬੰਗਲੂਰੂ, 1 ਦਸੰਬਰ
ਕਰਨਾਟਕ ਦੇ ਮੈਸੂਰ ਜ਼ਿਲ੍ਹੇ ਵਿੱਚ ਹਾਈ ਅਲਰਟ ਐਲਾਨ ਕਰ ਦਿੱਤਾ ਗਿਆ ਹੈ ਕਿਉਂਕਿ ਮੈਸੂਰ ਸ਼ਹਿਰ ਵਿੱਚ ਕੇਰਲਾ ਦੇ 72 ਨਰਸਿੰਗ ਵਿਦਿਆਰਥੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸੇ ਦੌਰਾਨ ਡਿਪਟੀ ਕਮਿਸ਼ਨਰ ਨੇ ਮੈਸੂਰ ਵਿੱਚ ਪੰਜ ਹਜ਼ਾਰ ਕੋਵਿਡ ਟੈਸਟ ਕਰਨ ਦੇ ਹੁਕਮ ਦਿੱਤੇ ਹਨ ਤਾਂ ਕਿ ਕਰੋਨਾ ਕੇਸਾਂ ਬਾਰੇ ਅਗਾਉਂ ਜਾਣਕਾਰੀ ਮਿਲ ਸਕੇ ਤੇ ਵਾਇਰਸ ਨੂੰ ਫੈਲਨ ਤੋਂ ਰੋਕਿਆ ਜਾ ਸਕੇ। ਵੇਰਵਿਆਂ ਅਨੁਸਾਰ ਕਾਵੇਰੀ ਨਰਸਿੰਗ ਹੋਸਟਲ ਦੇ 43 ਵਿਦਿਆਰਥੀ ਅਤੇ ਸੇਂਟ ਜੌਸਫ ਕਾਲਜ ਦੇ 29 ਵਿਦਿਆਰਥੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ ਤੇ ਸਿਹਤ ਵਿਭਾਗ ਹਰਕਤ ਵਿੱਚ ਆ ਗਿਆ ਹੈ। ਪ੍ਰਸ਼ਾਸਨ ਨੇ ਕੇਰਲ-ਮੈਸੂਰ ਦਾਖਲਾ ਪੁਆਇਟਾਂ ਉੱਤੇ ਚੌਕਸੀ ਵਧਾ ਦਿੱਤੀ ਹੈ ਤੇ ਯਾਤਰੀਆਂ ਵਾਸਤੇ ਆਰਟੀ-ਪੀਸੀਆਰ ਟੈਸਟ ਦੀ ਨੈਗੇਟਿਵ ਰਿਪੋਰਟ ਲਾਜ਼ਮੀ ਕਰ ਦਿੱਤੀ ਗਈ ਹੈ। -ਆਈਏਐੱਨਐੱਸ