ਸ੍ਰੀਨਗਰ, 4 ਜੂਨ
ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ‘ਚ ਰਾਤ ਭਰ ਚੱਲੇ ਮੁਕਾਬਲੇ ‘ਚ ਹਿਜ਼ਬੁਲ ਮੁਜਾਹਿਦੀਨ ਦਾ ਅਖੌਤੀ ਕਮਾਂਡਰ ਮਾਰਿਆ ਗਿਆ, ਜਦਕਿ ਤਿੰਨ ਫੌਜੀ ਅਤੇ ਇਕ ਨਾਗਰਿਕ ਜ਼ਖਮੀ ਹੋ ਗਿਆ। ਅਤਿਵਾਦੀ ਨਿਸਾਰ ਖਾਂਡੇ ਤੋਂ ਏਕੇ 47 ਰਾਈਫਲ ਸਮੇਤ ਇਤਰਾਜ਼ਯੋਗ ਸਮੱਗਰੀ, ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਮੁਕਾਬਲਾ ਸ਼ੁੱਕਰਵਾਰ ਸ਼ਾਮ ਨੂੰ ਅਨੰਤਨਾਗ ਦੇ ਰਿਸ਼ੀਪੁਰਾ ਇਲਾਕੇ ਵਿੱਚ ਸ਼ੁਰੂ ਹੋਇਆ।