ਚੇਨਈ, 7 ਨਵੰਬਰ
ਚੇਨਈ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬੀਤੀ ਰਾਤ ਤੋਂ ਹੋ ਰਹੀ ਭਾਰੀ ਵਰਖਾ ਕਾਰਨ ਕਈ ਥਾਵਾਂ ’ਤੇ ਪਾਣੀ ਜਮ੍ਹਾਂ ਹੋ ਗਿਆ ਹੈ। ਇਸੇ ਦੌਰਾਨ ਪ੍ਰਸ਼ਾਸਨ ਨੇ ਹੜ੍ਹ ਦੀ ਵੀ ਚਿਤਾਵਨੀ ਦਿੱਤੀ ਹੈ ਕਿਉਂਕਿ ਸ਼ਹਿਰ ਦੇ ਦੋ ਜਲ ਸਰੋਤਾਂ ਵਿੱਚ ਵਾਧੂ ਪਾਣੀ ਭਰਨ ਕਾਰਨ ਫਲੱਡ ਗੇਟ ਖੋਲ੍ਹੇ ਜਾ ਸਕਦੇ ਹਨ। ਵੇਰਵਿਆਂ ਅਨੁਸਾਰ ਚੇਨਈ ਵਿੱਚ ਚੇਮਬਾਰਮਬਾਕਮ ਤੇ ਪੁਜ਼ਹਾਲ ਦੋ ਵੱਡੇ ਜਲ ਸਰੋਤ ਹਨ ਤੇ ਇਨ੍ਹਾਂ ਵਿੱਚ ਬਰਸਾਤੀ ਪਾਣੀ ਭਰ ਜਾਣ ਕਾਰਨ ਵਾਧੂ ਪਾਣੀ ਸ਼ਹਿਰ ਵਿੱਚ ਛੱਡਿਆ ਜਾ ਸਕਦਾ ਹੈ। ਸਟੇਟ ਵਾਟਰ ਰਿਸੋਰਸ ਅਥਾਰਿਟੀ ਨੇ ਜ਼ਿਲ੍ਹਾ ਕੁਲੈਕਟਰਾਂ ਨੂੰ ਹੁਕਮ ਦਿੱਤੇ ਹਨ ਕਿ ਕਾਂਚੀਪੁਰਮ ਤੇ ਤਿਰੁਵਾਲੂਰ ਦੇ ਹੇਠਲੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾਵੇ। -ਏਜੰਸੀ