ਨਵੀਂ ਦਿੱਲੀ, 2 ਮਈ
ਮੁਸਲਮਾਨਾਂ ਖ਼ਿਲਾਫ਼ ਨਫਰਤੀ ਭਾਸ਼ਣ ਮਾਮਲੇ ਵਿਚ ਦੇਸ਼ ਦੀ ਸਰਵਉਚ ਅਦਾਲਤ 9 ਮਈ ਨੂੰ ਸੁਣਵਾਈ ਕਰੇਗੀ। ਜਮਾਇਤ ਉਲੇਮਾ ਏ ਹਿੰਦ ਦੀ ਪਟੀਸ਼ਨ ’ਤੇ ਧਰਮ ਸੰਸਦ ਮਾਮਲੇ ਦੇ ਨਾਲ ਹੀ ਇਸ ਮਾਮਲੇ ’ਤੇ ਸੁਣਵਾਈ ਕੀਤੀ ਜਾਵੇਗੀ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਹ ਸਾਰੇ ਸਬੰਧਤ ਮਾਮਲਿਆਂ ’ਤੇ ਇਕੱਠੀ ਸੁਣਵਾਈ ਕਰੇਗੀ।