ਔਰੰਗਾਬਾਦ: ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ ਅਧੀਨ ਪੈਂਦੇ ਨੇਗਾਓਂ ਵਿੱਚ ਇੱਕ ਲੜਕੀ ਨੇ ਆਨਲਾਈਨ ਕਲਾਸਾਂ ਲਾਉਣ ਲਈ ਮੋਬਾਈਲ ਫੋਨ ਨਾ ਮਿਲਣ ਕਾਰਨ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇੱਕ ਪੁਲੀਸ ਅਧਿਕਾਰੀ ਨੇ ਅੱਜ ਦੱਸਿਆ ਕਿ ਪਰਿਵਾਰ ਦੀ ਕਮਜ਼ੋਰ ਵਿੱਤੀ ਹਾਲਤ ਕਾਰਨ ਉਹ ਲੜਕੀ ਨੂੰ ਮੋਬਾਈਲ ਫੋਨ ਖ਼ਰੀਦ ਕੇ ਨਾ ਦੇ ਸਕੇ, ਜਿਸ ਕਾਰਨ ਲੜਕੀ ਨੇ ਉਕਤ ਕਦਮ ਚੁੱਕਿਆ। ਲੜਕੀ ਦੀ ਉਮਰ 17 ਸਾਲ ਸੀ ਅਤੇ ਬਾਰ੍ਹਵੀਂ ਕਲਾਸ ਦੀ ਵਿਦਿਆਰਥਣ ਸੀ। ਪੁਲੀਸ ਮੁਤਾਬਕ ਇਹ ਘਟਨਾ ਇੱਥੋਂ ਲੱਗਪਗ 260 ਕਿਲੋਮੀਟਰ ਦੂਰ ਨੇਗਾਓਂ ਵਿੱਚ 16 ਜੂਨ ਨੂੰ ਵਾਪਰੀ। ਨੇਗਾਓਂ ਥਾਣੇ ਦੇ ਅਧਿਕਾਰੀ ਨੇ ਦੱਸਿਆ, ‘ਲੜਕੀ ਬਾਰ੍ਹਵੀਂ ਕਲਾਸ ਦੀ ਵਿਦਿਆਰਥਣ ਸੀ। ਉਸ ਦੇ ਮਾਪੇ ਦਿਹਾੜੀਦਾਰ ਕਾਮੇ ਹਨ। ਉਹ ਕਲਾਸਾਂ ਲਾਉਣ ਲਈ ਮੋਬਾਈਲ ਫੋਨ ਲੈਣਾ ਚਾਹੁੰਦੀ ਸੀ ਪਰ ਉਸ ਦੇ ਮਾਪੇ ਉਸ ਨੂੰ ਫੋਨ ਖ਼ਰੀਦ ਕੇ ਨਹੀਂ ਦੇ ਸਕੇ, ਜਿਸ ਕਾਰਨ ਲੜਕੀ ਨੇ ਖ਼ੁਦਕੁਸ਼ੀ ਕਰਨ ਵਾਲਾ ਇਹ ਕਦਮ ਚੁੱਕਿਆ। ਇੱਕ ਖ਼ੁਦਕੁਸ਼ੀ ਪੱਤਰ ਮਿਲਿਆ ਹੈ ਅਤੇ ਮ੍ਰਿਤਕ ਲੜਕੀ ਦੇ ਮਾਪਿਆਂ ਨੇ ਵੀ ਇਸ ਘਟਨਾ ਪਿੱਛੇ ਕਾਰਨ ਫੋਨ ਖ਼ਰੀਦ ਕੇ ਨਾ ਦੇ ਸਕਣਾ ਦੱਸਿਆ ਹੈ।’ -ਪੀਟੀਆਈ