ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਕਿਹਾ ਕਿ ਅਰਥਚਾਰੇ ਦੇ ਮੁੜ ਪੈਰਾਂ-ਸਿਰ ਹੋਣ ਦੇ ਸੰਕੇਤ ਦਿਖਾਈ ਦੇਣ ਲੱਗੇ ਹਨ ਪ੍ਰੰਤੂ ਮੌਜੂਦ ਵਿੱਤੀ ਵਰ੍ਹੇ ਦੌਰਾਨ ਕੁੱਲ ਘਰੇਲੂ ਊਤਪਾਦ (ਜੀਡੀਪੀ) ਵਾਧਾ ਦਰ ਮਨਫ਼ੀ ਵਿੱਚ ਜਾਂ ਸਿਫ਼ਰ ਨੇੜੇ ਜਾ ਸਕਦੀ ਹੈ। ਊਨ੍ਹਾਂ ਕਿਹਾ ਕਿ ਇਸ ਦਾ ਮੁੱਖ ਕਾਰਨ ਮੌਜੂਦਾ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ (ਅਪਰੈਲ-ਜੂਨ) ਦੌਰਾਨ ਅਰਥਚਾਰੇ ਦਾ 23.9 ਫ਼ੀਸਦ ਤੱਕ ਸੁੰਗੜਨਾ ਹੈ। ਸੇਰਾਵੀਕ ਦੇ ਭਾਰਤ ਊਰਜਾ ਮੰਚ ਤੋਂ ਬੋਲਦਿਆਂ ਊਨ੍ਹਾਂ ਅਨਲੌਕ ਸ਼ੁਰੂ ਹੋਣ ਨਾਲ ਅਰਥਚਾਰੇ ਨੇ ਮੁੜ ਪੈਰਾਂ-ਸਿਰ ਹੋਣ ਦੇ ਸੰਕੇਤ ਦਿੱਤੇ ਹਨ। ਤਿਊਹਾਰਾਂ ਦੇ ਸੀਜ਼ਨ ਦੌਰਾਨ ਅਰਥਚਾਰੇ ਨੂੰ ਹੋਰ ਹੁਲਾਰਾ ਮਿਲੇਗਾ, ਜਿਸ ਨਾਲ ਤੀਜੀ ਅਤੇ ਚੌਥੀ ਤਿਮਾਹੀ ਦੌਰਾਨ ਸਾਰਥਕ ਵਾਧਾ ਦਰ ਦੀ ਊਮੀਦ ਵਧੇਗੀ। ਅਗਲੇ ਵਿੱਤੀ ਵਰ੍ਹੇ ਤੋਂ ਵਾਧਾ ਦਰ ਬਹਾਲ ਹੋਵੇਗੀ। -ਪੀਟੀਆਈ