ਸ਼ਿਮਲਾ: ਬਿਮਾਰ ਚੱਲ ਰਹੇ ਸਾਬਕਾ ਕੇਂਦਰੀ ਮੰਤਰੀ ਪੰਡਿਤ ਸੁਖ ਰਾਮ ਨੂੰ ਮੰਡੀ ਦੇ ਹਸਪਤਾਲ ਤੋਂ ਏਮਜ਼ (ਦਿੱਲੀ) ਲਿਜਾਇਆ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਦੇ ਹੈਲੀਕਾਪਟਰ ਰਾਹੀਂ 94 ਸਾਲਾ ਆਗੂ ਨੂੰ ਦਿੱਲੀ ਲਿਜਾਇਆ ਗਿਆ ਹੈ। ਇਸ ਤੋਂ ਪਹਿਲਾਂ ਠਾਕੁਰ ਸੁੱਖ ਰਾਮ ਦਾ ਹਾਲ ਜਾਨਣ ਮੰਡੀ ਦੇ ਹਸਪਤਾਲ ਗਏ ਸਨ। ਮੁੱਖ ਮੰਤਰੀ ਨੇ ਫੋਨ ’ਤੇ ਏਮਜ਼-ਦਿੱਲੀ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨਾਲ ਵੀ ਉਨ੍ਹਾਂ ਦੇ ਇਲਾਜ ਬਾਰੇ ਗੱਲਬਾਤ ਕੀਤੀ ਹੈ। -ਪੀਟੀਆਈ