ਪੰਜਾਬੀ ਟ੍ਰਿਬਿਊਨ ਵੈਬ ਡੈਸਕ
ਚੰਡੀਗੜ੍ਹ,7 ਦਸੰਬਰ
ਪੰਜਾਬੀ ਦੇ ਉਘੇ ਲੇਖਕ ਅਤੇ ਕਵੀ ਸੁਰਜੀਤ ਪਾਤਰ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਸਮਰਥਨ ਵਿੱਚ ਪਦਮਸ਼੍ਰੀ ਐਵਾਰਡ ਵਾਪਸ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪਦਮਸ਼੍ਰੀ ਐਵਾਰਡ ਮਿਲਣ ਵੇੇਲੇ ਦੋ ਸਤਰਾਂ ਲਿਖੀਆਂ ਸਨ ਜੋ ਇਹ ਸਨਮਾਨ ਵਾਪਸ ਕਰਨ ਵੇਲੇ ਉਨ੍ਹਾਂ ਨੂੰ ਮੁੜ ਚੇਤੇ ਆ ਗਈਆਂ ਹਨ।
ਅੰਮੜੀ ਮੈਨੂੰ ਆਖਣ ਲੱਗੀ : ਤੂੰ ਧਰਤੀ ਦਾ ਗੀਤ ਰਹੇਂਗਾ
ਪਦਮ ਸ਼੍ਰੀ ਵੀ ਹੋ ਕੇ ਪਾਤਰ ਤੂੰ ਮੇਰਾ ਸੁਰਜੀਤ ਰਹੇਂਗਾ।