ਕਾਨਪੁਰ, 30 ਨਵੰਬਰ
ਕਨੌਜ ਵਿਚ ਫੇਸਬੁੱਕ ਦੇ ਸੀਈਓ ਮਾਰਕ ਜ਼ਕਰਬਰਗ ਖ਼ਿਲਾਫ਼ ਐਫਆਈਆਰ ਦਰਜ ਕਰਵਾਈ ਗਈ ਹੈ। ਅਦਾਲਤ ਦੇ ਹੁਕਮਾਂ ’ਤੇ ਦਰਜ ਹੋਏ ਕੇਸ ਵਿਚ ਜ਼ਕਰਬਰਗ ਤੋਂ ਇਲਾਵਾ 48 ਹੋਰਾਂ ਨੂੰ ਵੀ ਦੋਸ਼ੀ ਠਹਿਰਾਇਆ ਗਿਆ ਹੈ। ਇਹ ਐਫਆਈਆਰ ਫੇਸਬੁੱਕ ’ਤੇ ਭੂਆ-ਬਬੂਆ ਦੇ ਨਾਂ ’ਤੇ ਚਲ ਰਹੇ ਪੇਜ ਵਿਚ ਸਮਾਜਵਾਦੀ ਪਾਰਟੀ ਦੇ ਕੌਮੀ ਪ੍ਰਧਾਨ ਅਖਿਲੇਸ਼ ਯਾਦਵ ਦੀ ਦਿੱਖ ਖਰਾਬ ਕਰਨ ਵਾਲੀ ਪੋਸਟ ਨੂੰ ਲੈ ਕੇ ਦਰਜ ਕੀਤੀ ਗਈ ਹੈ। ਇਸ ਦੀ ਰਿਪੋਰਟ ਫੇਸਬੁੱਕ ਦੇ ਮੁੱਖ ਦਫ਼ਤਰ ਕੈਲੀਫੋਰਨੀਆ ਵੀ ਭੇਜੀ ਗਈ ਹੈ। ਇਸ ਸਬੰਧੀ ਸ਼ਿਕਾਇਤ ਠਠਿਆ ਥਾਣੇ ਦੇ ਸਰਹਟੀ ਪਿੰਡ ਦੇ ਰਹਿਣ ਵਾਲੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੇ ਕੀਤੀ ਸੀ।