ਨਵੀਂ ਦਿੱਲੀ, 30 ਜਨਵਰੀ
ਇਜ਼ਰਾਇਲੀ ਸਫਾਰਤਖਾਨੇ ਨੇੜੇ ਹੋਏ ਧਮਾਕੇ ਦੀ ਮੁੱਢਲੀ ਜਾਂਚ ਦੌਰਾਨ ਇਸ ਦੀਆਂ ਤਾਰਾਂ ਇਰਾਨ ਨਾਲ ਜੁੜੇ ਹੋਣ ਦੇ ਸਬੂਤ ਸਾਹਮਣੇ ਆਏ ਹਨ। ਸਰਕਾਰ ਜਾਂਚ ਨੂੰ ਕੌਮੀ ਜਾਂਚ ਏਜੰਸੀ (ਐਨਆਈਏ) ਨੂੰ ਸੌਂਪ ਦਿੱਤੀ ਹੈ। ਦਿੱਲੀ ਪੁਲੀਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਘੱਟ ਸ਼ਕਤੀ ਵਾਲੇ ਧਮਾਕੇ ਵਿਚ ਵਰਤੇ ਗਏ ਵਿਸਫੋਟਕ ਅਤੇ ਹੋਰ ਸਮੱਗਰੀ ਸਥਾਨਕ ਲੱਗਦੀ ਹੈ।