ਨਵੀਂ ਦਿੱਲੀ, 22 ਦਸੰਬਰ
ਰੱਖਿਆ ਮੰਤਰਾਲੇ ਨੇ ਯੂਰੋਪੀਅਨ ਮਿਜ਼ਾਈਲ ਨਿਰਮਾਤਾ ਕੰਪਨੀ ਐਮਬੀਡੀਏ ਨੂੰ ਕਰੀਬ ਦਸ ਲੱਖ ਯੂਰੋ ਜੁਰਮਾਨਾ ਲਾਇਆ ਹੈ। ਇਹ ਜੁਰਮਾਨਾ ਰਾਫਾਲ ਸੌਦੇ ਨਾਲ ਜੁੜੀ ਸਪਲਾਈ ਵਿਚ ਦੇਰੀ ਲਈ ਲਾਇਆ ਗਿਆ ਹੈ। ਫਰਾਂਸ ਦੀ ‘ਦਾਸੋ’ ਐਵੀਏਸ਼ਨ ਰਾਫਾਲ ਬਣਾਉਂਦੀ ਹੈ ਜਦਕਿ ਐਮਬੀਡੀਏ ਮਿਜ਼ਾਈਲ ਸਿਸਟਮ ਸਪਲਾਈ ਕਰਦੀ ਹੈ। ਰਾਫਾਲ ਸੌਦੇ ਤਹਿਤ ਕੰਟਰੈਕਟ ਕੀਮਤ ਦਾ 50 ਪ੍ਰਤੀਸ਼ਤ ਆਫਸੈੱਟ ਵਜੋਂ ਮੁੜ ਭਾਰਤ ਵਿਚ ਨਿਵੇਸ਼ ਕੀਤਾ ਜਾਣਾ ਹੈ। ਇਹ ਸਤੰਬਰ 2019 ਤੋਂ ਸਤੰਬਰ 2022 ਵਿਚਾਲੇ ਨਿਵੇਸ਼ ਕੀਤਾ ਜਾਣਾ ਸੀ। ਕੰਪਨੀ ਸਤੰਬਰ 2019 ਤੋਂ ਸਤੰਬਰ 2020 ਤੱਕ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਨਾਕਾਮ ਹੋਈ ਹੈ। ਐਮਬੀਡੀਏ ਨੇ ਜੁਰਮਾਨਾ ਅਦਾ ਕਰ ਦਿੱਤਾ ਹੈ ਪਰ ਨਾਲ ਹੀ ਰੱਖਿਆ ਮੰਤਰਾਲੇ ਕੋਲ ਰੋਸ ਵੀ ਦਰਜ ਕਰਵਾਇਆ ਹੈ। -ਪੀਟੀਆਈ