ਇੰਦੌਰ: ਇੰਦੌਰ ਤੋਂ ਉਡਾਣ ਭਰਨ ਵਾਲੇ ਇੰਡੀਗੋ ਏਅਰਲਾਈਨਜ਼ ਦੇ ਇਕ ਜਹਾਜ਼ ਨੂੰ ਅੱਜ ਮੁੜ ਹਵਾਈ ਅੱਡੇ ’ਤੇ ਹੰਗਾਮੀ ਲੈਂਡਿੰਗ ਕਰਨੀ ਪਈ। ਚੇਨੱਈ ਜਾ ਰਹੀ ਉਡਾਣ ਵਿਚ 100 ਮੁਸਾਫ਼ਰ ਸਨ। ਅਮਲੇ ਨੂੰ ਜਦ ਜਹਾਜ਼ ਦਾ ਸ਼ੀਸ਼ਾ ਤਿੜਕਣ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਇਸ ਨੂੰ ਮੁੜ ਹਵਾਈ ਅੱਡੇ ’ਤੇ ਉਤਾਰਿਆ। ਜਹਾਜ਼ ਨੂੰ ਉਡਾਣ ਭਰੇ ਨੂੰ ਚਾਰ ਮਿੰਟ ਹੀ ਹੋਏ ਸਨ ਤੇ ਅਮਲੇ ਨੇ ਸ਼ੀਸ਼ਾ ਤਿੜਕਣ ਬਾਰੇ ਏਅਰ ਟਰੈਫਿਕ ਕੰਟਰੋਲ ਨੂੰ ਜਾਣੂ ਕਰਵਾਇਆ ਤੇ ਲੈਂਡਿੰਗ ਕੀਤੀ। ਜਹਾਜ਼ ਹਵਾਈ ਅੱਡੇ ਤੋਂ 25 ਨੌਟੀਕਲ ਮਾਈਲ ਦੂਰੀ ’ਤੇ ਸੀ। -ਪੀਟੀਆਈ