ਨਵੀਂ ਦਿੱਲੀ, 5 ਅਗਸਤ
ਈਡੀ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਉਸ ਦੇ ਪਿਤਾ ਵੱਲੋਂ ਦਰਜ ਕਰਵਾਈ ਸ਼ਿਕਾਇਤ ਤੋਂ ਬਾਅਦ ਦਰਜ ਮਨੀ ਲੌਂਡਰਿੰਗ ਮਾਮਲੇ ਵਿੱਚ ਅਦਾਕਾਰਾ ਰੀਆ ਚਕਰਵਤਰੀ ਨੂੰ 7 ਅਗਸਤ ਨੂੰ ਪੁੱਛਗਿਛ ਲਈ ਸੰਮਨ ਭੇਜਿਆ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਚਕਰਵਰਤੀ ਤੋਂ ਪੁੱਛਗਿਛ ਕੀਤੀ ਜਾਵੇਗੀ ਤੇ ਮਨੀ ਲੌਂਡਰਿੰਗ ਰੋਕੂ ਕਾਨੂੰਨ ਤਹਿਤ ਉਸ ਦੇ ਬਿਆਨ ਦਰਜ ਕੀਤੇ ਜਾਣਗੇ। ਇਹ ਪੁੱਛਗਿਛ ਉਸ ਮਨੀ ਲੌਂਡਰਿੰਗ ਕੇਸ ਨਾਲ ਜੁੜੀ ਹੋਈ ਹੈ ਜੋ ਪਿਛਲੇ ਹਫ਼਼ਤੇ ਈਡੀ ਨੇ ਬਿਹਾਰ ਪੁਲੀਸ ਦੀ ਐਫਆਈਆਰ ਦੇ ਆਧਾਰ ’ਤੇ ਦਰਜ ਕੀਤਾ ਸੀ, ਜਿਸ ਵਿੱਚ ਸੁਸ਼ਾਂਤ ਦੇ ਪਿਤਾ ਨੇ ਰੀਆ ਅਤੇ ਉਸ ਦੇ ਪਰਿਵਾਰ ’ਤੇ ਬੌਲੀਵੁੱਡ ਅਦਾਕਾਰ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲਾਇਆ ਸੀ। ਰਾਜਪੂਤ ਦੀ ਲਾਸ਼ 14 ਜੂਨ ਨੂੰ ਮੁੰਬਈ ਦੇ ਬਾਂਦਰਾ ਇਲਾਕੇ ਵਿਚਲੇ ਆਪਣੇ ਅਪਾਰਟਮੈਂਟ ਵਿੱਚ ਲਟਕੀ ਹੋਈ ਮਿਲੀ ਸੀ।