ਪੁਣੇ: ਭਾਰਤੀ ਜਲ ਸੈਨਾ ਦੇ ਐਡਮਿਰਲ ਕਰਮਬੀਰ ਸਿੰਘ ਨੇ ਸ਼ਨਿੱਚਰਵਾਰ ਨੂੰ ਤਿੰਨੋਂ ਸੁਰੱਖਿਆ ਬਲਾਂ ਨੂੰ ਸਾਂਝ ਦਾ ਸੱਦਾ ਦਿੰਦਿਆਂ ਕਿਹਾ ਕਿ ਯੁੱਧ ਦੇ ਬਦਲਦੇ ਰੂਪਾਂ ਨੂੰ ਦੇਖਦੇ ਹੋਏ ਪਹਿਲੇ ਸਮਿਆਂ ਦੇ ਮੁਕਾਬਲੇ ਇਹ ਇੱਕਜੁਟਤਾ ਹੋਰ ਵੀ ਮਹੱਤਵਪੂਰਨ ਹੈ। ਉਹ ਅੱਜ ਪੁਣੇ ਸਥਿਤ ਨੈਸ਼ਨਲ ਡਿਫੈਂਸ ਅਕਾਦਮੀ ਖੜਕਵਾਸਲਾ ’ਚ ਅੱਜ 140 ਪਾਸਿੰਗ ਆਊਟ ਪਰੇਡ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ,‘‘ ਯੁੱਧ ਦੀਆਂ ਪ੍ਰਸਿਥਤੀਆਂ ਬਦਲ ਰਹੀਆਂ ਹਨ, ਥਲ, ਜਲ ,ਵਾਯੂ, ਸਪੇਸ ਤੇ ਸਾਈਬਰ ਵਰਗੇ ਖੇਤਰਾਂ ਵਿੱਚ ਵਿਰੋਧੀ ਪ੍ਰਸਥਿਤੀਆਂ ਵਿੱਚ ਵੀ ਇਨ੍ਹਾਂ ਦੀ ਸ਼ਮੂਲੀਅਤ ਅਹਿਮ ਹੈ। ਇਹੀ ਕਾਰਨ ਹੈ ਤਿੰਨਾਂ ਸੁਰੱਖਿਆ ਬਲਾਂ ਵਿਚਾਲੇ ਇੱਕਜੁਟਤਾ ਪਹਿਲਾਂ ਨਾਲੋਂ ਹੁਣ ਜ਼ਿਆਦਾ ਮਹੱਤਵਪੂਰਨ ਹੈ।’’ ਜਲ ਸੈਨਾ ਦੇ ਮੁਖੀ ਨੇ ਕਿਹਾ ਕਿ ਫੌਜ ਮਾਮਲਿਆਂ ਦੇ ਵਿਭਾਗ ਅਤੇ ਸੀਡੀਐੱਸ ਅਹੁਦੇ ਦੀ ਸ਼ੁਰੂਆਤ ਦੇ ਨਾਲ ਕਈ ਮਹੱਤਵਪੂਰਨ ਸੁਧਾਰ ਹੋਏ ਹਨ ਤੇ ਜਲਦ ਹੀ ਥਿਏਟਰ ਕਮਾਂਡ ਵੀ ਕਾਇਮ ਕੀਤਾ ਜਾਵੇਗਾ। -ਪੀਟੀਆਈ