ਬਾਲਾਸੌਰ, 8 ਸਤੰਬਰ
ਡੀਆਰਡੀਓਅਤੇ ਭਾਰਤੀ ਥਲ ਸੈਨਾ ਨੇ ਉੜੀਸਾ ਤੱਟ ਤੋਂ ਦੂਰ ਸਾਂਝੀ ਟੈਸਟ ਰੇਂਜ (ਆਈਟੀਆਰ) ਚਾਂਦੀਪੁਰ ਤੋਂ ਕਵਿੱਕ ਰਿਐਕਸ਼ਨ ਜ਼ਮੀਨ ਤੋਂ ਹਵਾ ਤੱਕ ਮਾਰ ਕਰਨ ਵਾਲੀ ਮਿਜ਼ਾਈਲ (ਕਿਊਆਰਐੱਸਏਐੱਮ) ਸਿਸਟਮ ਦੇ 6 ਫਲਾਈਟ ਟੈਸਟਾਂ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ। ਡੀਆਰਡੀਓ ਅਨੁਸਾਰ ਟੈਸਟ ਭਾਰਤੀ ਥਲ ਸੈਨਾ ਵੱਲੋਂ ਮੁਲਾਂਕਣ ਅਜ਼ਮਾਇਸ਼ਾਂ ਦੇ ਹਿੱਸੇ ਵਜੋਂ ਕਰਵਾਏ ਗਏ ਹਨ।