ਨਵੀਂ ਦਿੱਲੀ, 6 ਜੁਲਾਈ
ਸਪਾਈਸਜੈੱਟ ਦੇ ਜਹਾਜ਼ਾਂ ’ਚ ਪਿਛਲੇ 18 ਦਿਨਾਂ ’ਚ ਤਕਨੀਕੀ ਨੁਕਸ ਦੀਆਂ 8 ਘਟਨਾਵਾਂ ਮਗਰੋਂ ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਏਅਰਲਾਈਨ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਹੈ। ਡੀਜੀਸੀਏ ਵੱਲੋਂ ਜਾਰੀ ਨੋਟਿਸ ’ਚ ਕਿਹਾ ਗਿਆ ਹੈ ਕਿ ਏਅਰਕ੍ਰਾਫਟ ਨੇਮ, 1937 ਦੀ ਧਾਰਾ 134 ਅਤੇ ਅਨੁਸੂਚੀ 11 ਤਹਿਤ ਸਪਾਈਸਜੈੱਟ ਸੁਰੱਖਿਅਤ, ਕੁਸ਼ਲ ਅਤੇ ਭਰੋਸੇਯੋਗ ਹਵਾਈ ਸੇਵਾਵਾਂ ਦੇਣ ’ਚ ਨਾਕਾਮ ਰਹੀ ਹੈ। ਡੀਜੀਸੀਏ ਨੇ ਏਅਰਲਾਈਨ ਨੂੰ ਤਿੰਨ ਹਫ਼ਤਿਆਂ ’ਚ ਨੋਟਿਸ ਦਾ ਜਵਾਬ ਦੇਣ ਲਈ ਕਿਹਾ ਹੈ।