ਨਵੀਂ ਦਿੱਲੀ, 2 ਨਵੰਬਰ
ਪੱਤਰਕਾਰ ਪ੍ਰਿਯਾ ਰਮਾਨੀ ਖ਼ਿਲਾਫ਼ ਸਾਬਕਾ ਕੇਂਦਰੀ ਮੰਤਰੀ ਐੱਮ ਜੇ ਅਕਬਰ ਵੱਲੋਂ ਦਾਖ਼ਲ ਅਪਰਾਧਿਕ ਮਾਣਹਾਨੀ ਦੇ ਕੇਸ ’ਚ ਅੰਤਿਮ ਬਹਿਸ ’ਤੇ ਸੁਣਵਾਈ 10 ਨਵੰਬਰ ਨੂੰ ਸ਼ੁਰੂ ਹੋਵੇਗੀ।
ਅਕਬਰ ਦੇ ਵਕੀਲ ਸੰਦੀਪ ਕਪੂਰ ਨੇ ਦੱਸਿਆ ਕਿ ਵਧੀਕ ਚੀਫ਼ ਮੈਟਰੋਪਾਲਿਟਨ ਮੈਜਿਸਟਰੇਟ ਵਿਸ਼ਾਲ ਪਾਹੂਜਾ ਨੇ ਦੋਵੇਂ ਧਿਰਾਂ ਦੇ ਊਨ੍ਹਾਂ ਮੂਹਰੇ ਪੇਸ਼ ਹੋਣ ਮਗਰੋਂ ਸੁਣਵਾਈ ਦੀ ਤਰੀਕ ਤੈਅ ਕੀਤੀ ਹੈ। ਜੱਜ ਪਾਹੂਜਾ ਨੇ ਇਹ ਕੇਸ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਵਾਲੇ ਕੀਤਾ ਸੀ ਪਰ ਸੈਸ਼ਨ ਜੱਜ ਸੁਜਾਤਾ ਕੋਹਲੀ ਨੇ ਇਹ 22 ਅਕਤੂਬਰ ਨੂੰ ਮੋੜ ਦਿੱਤਾ ਸੀ। ਸ੍ਰੀ ਪਾਹੂਜਾ ਨੇ ਕਿਹਾ ਸੀ ਕਿ ਇਹ ਕੇਸ ਸੰਸਦ ਮੈਂਬਰ ਜਾਂ ਵਿਧਾਇਕ ਖ਼ਿਲਾਫ਼ ਨਹੀਂ ਹੈ ਅਤੇ ਇਹ ਯੋਗ ਅਦਾਲਤ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਮੀਟੂ ਮੁਹਿੰਮ ਤਹਿਤ 2018 ’ਚ ਰਮਾਨੀ ਨੇ ਅਕਬਰ ’ਤੇ ਦੋਸ਼ ਲਾਏ ਸਨ ਕਿ ਊਨ੍ਹਾਂ ਕਰੀਬ 20 ਸਾਲ ਪਹਿਲਾਂ ਜਿਨਸੀ ਦੁਰਵਿਹਾਰ ਕੀਤਾ ਸੀ। -ਪੀਟੀਆਈ