ਮੁੰਬਈ, 19 ਨਵੰਬਰ
ਫਿਲਮ ਅਦਾਕਾਰ ਸ਼ਾਹਰੁਖ਼ ਖਾਨ ਦੇ ਪੁੱਤਰ ਆਰੀਅਨ ਖਾਨ ਅੱਜ ਇੱਥੇ ਨਸ਼ਾ ਕੰਟਰੋਲ ਬਿਊਰੋ (ਐੱਨਸੀਬੀ) ਸਾਹਮਣੇ ਪੇਸ਼ ਹੋਇਆ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਹਾਈ ਕੋਰਟ ਦੇ ਹੁਕਮਾਂ ਅਨੁਸਾਰ ਕਰੂਜ਼ ਡਰੱਗ ਪਾਰਟੀ ਮਾਮਲੇ ’ਚ ਮੁਲਜ਼ਮ ਆਰੀਅਨ ਨੂੰ ਹਰ ਹਫ਼ਤੇ ਐੱਨਸੀਬੀ ਕੋਲ ਹਾਜ਼ਰੀ ਦਰਜ ਕਰਵਾਉਣੀ ਹੁੰਦੀ ਹਨ। ਸੂਤਰਾਂ ਨੇ ਦੱਸਿਆ ਕਿ ਆਰੀਅਨ ਦੱਖਣੀ ਮੁੰਬਈ ਦੇ ਬਲਾਰਡ ਅਸਟੇਟ ਇਲਾਕੇ ’ਚ ਐੱਨਸੀਬੀ ਦੇ ਹਫ਼ਤਰ ਬਾਅਦ ਦੁਪਹਿਰ ਡੇਢ ਵਜੇ ਪਹੁੰਚਿਆ ਤੇ 10 ਮਿੰਟ ਬਾਅਦ ਬਾਹਰ ਆ ਗਿਆ। ਆਰੀਅਨ ਦੀ ਇਹ ਤੀਜੀ ਹਫ਼ਤਾਵਾਰੀ ਪੇਸ਼ੀ ਸੀ। ਲੰਘੇ ਹਫ਼ਤੇ ਐੱਨਸੀਬੀ ਦਫ਼ਤਰ ’ਚ ਪੇਸ਼ ਹੋਣ ਮਗਰੋਂ ਆਰੀਅਨ ਦਿੱਲੀ ਤੋਂ ਆਈ ਏਜੰਸੀ ਦੀ ਵਿਸ਼ੇਸ਼ ਜਾਂਚ ਟੀਮ ਸਾਹਮਣੇ ਵੀ ਪੇਸ਼ ਹੋਇਆ ਸੀ ਜੋ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ। -ਪੀਟੀਆਈ