ਮਹਾਰਾਸ਼ਟਰ ਸਰਕਾਰ ’ਤੇ ਸੰਕਟ: ਸ਼ਿਵ ਸੈਨਾ ਦੇ 3 ਹੋਰ ਵਿਧਾਇਕਾਂ ਨੇ ਸ਼ਿੰਦੇ ਦੇ ਹੱਕ ’ਚ ਗੁਹਾਟੀ ਲਈ ਭਰੀ ਉਡਾਰੀ

ਮਹਾਰਾਸ਼ਟਰ ਸਰਕਾਰ ’ਤੇ ਸੰਕਟ: ਸ਼ਿਵ ਸੈਨਾ ਦੇ 3 ਹੋਰ ਵਿਧਾਇਕਾਂ ਨੇ ਸ਼ਿੰਦੇ ਦੇ ਹੱਕ ’ਚ ਗੁਹਾਟੀ ਲਈ ਭਰੀ ਉਡਾਰੀ

ਗੁਹਾਟੀ ਦੇ ਹੋਟਲ ’ਚ ਏਕਨਾਥ ਸ਼ਿੰਦੇ ਸ਼ਿਵ ਸੈਨਾ ਦੇ ਬਾਗੀ ਵਿਧਾਇਕਾਂ ਨਾਲ।

ਮੁੰਬਈ, 23 ਜੂਨ

ਮਹਾਰਾਸ਼ਟਰ ਦੀ ਸੱਤਾਧਾਰੀ ਮਹਾ ਵਿਕਾਸ ਅਗਾੜੀ (ਐੱਮਵੀਏ) ਸਰਕਾਰ ਵਿੱਚ ਚੱਲ ਰਹੇ ਸਿਆਸੀ ਸੰਕਟ ਦੌਰਾਨ ਸ਼ਿਵ ਸੈਨਾ ਦੇ ਤਿੰਨ ਹੋਰ ਵਿਧਾਇਕ ਕੈਬਨਿਟ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਿੱਚ ਬਾਗੀ ਕੈਂਪ ਵਿੱਚ ਸ਼ਾਮਲ ਹੋਣ ਲਈ ਅੱਜ ਗੁਹਾਟੀ ਲਈ ਰਵਾਨਾ ਹੋ ਗਏ। ਸ਼ਿੰਦੇ ਦੇ ਨੇੜਲੇ ਨੇ ਦੱਸਿਆ ਕਿ ਸਾਵੰਤਵਾੜੀ ਦੇ ਵਿਧਾਇਕ ਦੀਪਕ ਕੇਸਕਰ, ਚੈਂਬੂਰ ਦੇ ਵਿਧਾਇਕ ਮੰਗੇਸ਼ ਕੁਡਲਕਰ ਅਤੇ ਦਾਦਰ ਦੇ ਵਿਧਾਇਕ ਸਦਾ ਸਰਵੰਕਰ ਸਵੇਰੇ ਮੁੰਬਈ ਤੋਂ ਗੁਹਾਟੀ ਲਈ ਰਵਾਨਾ ਹੋਏ। ਮਹਾਰਾਸ਼ਟਰ ਦੇ ਮੰਤਰੀ ਗੁਲਾਬਰਾਓ ਪਾਟਿਲ ਸਮੇਤ ਚਾਰ ਵਿਧਾਇਕ ਬੁੱਧਵਾਰ ਸ਼ਾਮ ਨੂੰ ਗੁਹਾਟੀ ਲਈ ਰਵਾਨਾ ਹੋਏ ਸਨ। ਸੂਤਰਾਂ ਨੇ ਦੱਸਿਆ ਕਿ ਸ਼ਿੰਦੇ ਆਪਣੇ ਨਾਲ ਮੌਜੂਦ ਵਿਧਾਇਕਾਂ ਨਾਲ ਸਲਾਹ-ਮਸ਼ਵਰਾ ਕਰਨਗੇ ਅਤੇ ਫਿਰ ਫੈਸਲਾ ਕਰਨਗੇ ਕਿ ਮੁੰਬਈ ਕਦੋਂ ਵਾਪਸ ਜਾਣਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All