ਆਹੂਸ (ਸਵੀਡਨ), ਭਾਰਤੀ ਗੌਲਫਰ ਆਦਿਤੀ ਅਸ਼ੋਕ ਕ੍ਰੀਕਹਾਊਸ ਮਹਿਲਾ ਓਪਨ ਟੂਰਨਾਮੈਂਟ ’ਚ ਦਰਮਿਆਨੇ ਪ੍ਰਦਰਸ਼ਨ ਮਗਰੋਂ ਸਾਂਝੇ ਰੂਪ ’ਚ 12ਵੇਂ ਸਥਾਨ ’ਤੇ ਰਹੀ ਹੈ। ਟੋਕੀਓ ਓਲੰਪਿਕ ’ਚ ਚੌਥੇ ਸਥਾਨ ’ਤੇ ਰਹੀ ਅਦਿਤੀ ਨੇ ਪੰਜ ਬਰਡੀ ਲਾਏ ਪਰ ਤਿੰਨ ਬੋਗੀ ਅਤੇ ਇੱਕ ਡਬਲ ਬੋਗੀ ਬਣਾਈ। ਪਿਛਲੇ ਹਫ਼ਤੇ ਉਹ ਸਕੇਫਟੋ ਓਪਨ ’ਚ 10ਵੇਂ ਸਥਾਨ ’ਤੇ ਰਹੀ ਸੀ। ਪਹਿਲਾਂ ਇਸ ਹਫ਼ਤੇ ਤਵੇਸਾ ਮਲਿਕ ਕੱਟ ’ਚ ਪ੍ਰਵੇਸ਼ ਨਹੀਂ ਕਰ ਸਕੀ ਸੀ। ਸਵੀਡਨ ਦੀ ਚਾਰ ਸ਼ਾਟਾਂ ਦੇ ਫਰਕ ਨਾਲ ਇਹ ਟੂਰਨਾਮੈਂਟ ਜਿੱਤ ਕੇ ਪਹਿਲਾ ਖ਼ਿਤਾਬ ਆਪਣੇ ਨਾਂ ਕੀਤਾ। ਪਿਛਲੇ ਮਹੀਨੇ ਪੇਸ਼ੇਵਰ ਗੌਲਫ ’ਚ ਕਰੀਅਰ ਸ਼ੁਰੂ ਕਰਨ ਵਾਲੀ ਇਸ ਖਿਡਾਰਨ ਨੇ ਇੱਕ ਅੰਡਰ 71 ਅਤੇ ਕੁੱਲ 9 ਅੰਡਰ ਸਕੋਰ ਬਣਾਇਆ। ਉਸ ਦਾ ਇਹ ਸਿਰਫ ਤੀਜਾ ਟੂਰਨਾਮੈਂਟ ਸੀ। ਸਵੀਡਨ ਦੀ ਹੀ ਲਿਨ ਗਰਾਂਟ ਦੂਜੇ ਸਥਾਨ ’ਤੇ ਰਹੀ। -ਪੀਟੀਆਈ