ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਅਦਾਲਤ ਸੂਬਿਆਂ ਦੇ ਜਵਾਬ ਦੇਖੇ ਬਿਨਾਂ ਜੇਐਨਯੂ ਦੇ ਵਿਦਿਆਰਥੀ ਤੇ ਸੀਏਏ ਵਿਰੋਧੀ ਕਾਰਕੁਨ ਸ਼ਰਜੀਲ ਇਮਾਮ ਬਾਰੇ ‘ਅੰਤ੍ਰਿਮ ਹੁਕਮ ਪਾਸ ਨਹੀਂ ਕਰ ਸਕਦੀ।’ ਸ਼ਰਜੀਲ ਨੇ ਆਪਣੇ ਖ਼ਿਲਾਫ਼ ਕਈ ਸੂਬਿਆਂ ਵਿਚ ਦਾਇਰ ਵੱਖ-ਵੱਖ ਕੇਸਾਂ ਨੂੰ ਇਕ ਕਰਨ ਲਈ ਪਟੀਸ਼ਨ ਪਾਈ ਹੋਈ ਹੈ ਤੇ ਸਿਖ਼ਰਲੀ ਅਦਾਲਤ ਨੇ ਸੂਬਿਆਂ ਤੋਂ ਜਵਾਬ ਤਲਬ ਕੀਤਾ ਸੀ। ਐੱਫਆਈਆਰ ਦੇਸ਼ਧ੍ਰੋਹ ਮਾਮਲਿਆਂ ਨਾਲ ਸਬੰਧਤ ਹਨ ਤੇ ਸ਼ਰਜੀਲ ਉਤੇ ਭੜਕਾਊ ਭਾਸ਼ਣ ਦੇਣ ਦਾ ਦੋਸ਼ ਲਾਇਆ ਗਿਆ ਸੀ। -ਪੀਟੀਆਈ