ਨਵੀਂ ਦਿੱਲੀ, 19 ਅਪਰੈਲ
ਕਾਂਗਰਸ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ ਮਿਲੀ ਸ਼ਿਕਸਤ ਤੋਂ ਬਾਅਦ ਜ਼ਮੀਨੀ ਪੱਧਰ ’ਤੇ ਸੰਗਠਨ ਨੂੰ ਮਜ਼ਬੂਤ ਕਰਨ, ਨਵੀਆਂ ਚੁਣੌਤੀਆਂ ਦੇ ਟਾਕਰੇ ਅਤੇ ਆਗਾਮੀ ਰਣਨੀਤੀ ’ਤੇ ਚਰਚਾ ਲਈ 13 ਤੋਂ 15 ਮਈ ਵਿਚਾਲੇ ਰਾਜਸਥਾਨ ਦੇ ਉਦੈਪੁਰ ਵਿੱਚ ‘ਚਿੰਤਨ ਕੈਂਪ’ ਲਗਾਏਗੀ। ਪਾਰਟੀ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਅਨੁਸਾਰ ਇਸ ਕੈਂਪ ਵਿੱਚ ਕਾਂਗਰਸ ਦੀ ਸਿਖਰਲੀ ਟੀਮ, ਸੀਨੀਅਰ ਆਗੂ ਅਤੇ ਕਈ ਸੁੂਬਾ ਇਕਾਈਆਂ ਦੇ ਸੀਨੀਅਰ ਅਧਿਕਾਰੀਆਂ ਸਮੇਤ 400 ਦੇ ਕਰੀਬ ਲੋਕ ਸ਼ਾਮਲ ਹੋਣਗੇ। ਕੈਂਪ ਤੋਂ ਪਹਿਲਾਂ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੋਣ ਦੀਆਂ ਵੀ ਕੰਨਸੋਹਾਂ ਹਨ। -ਏਜੰਸੀ