ਸ੍ਰੀਨਗਰ, 24 ਜਨਵਰੀ
ਕਸ਼ਮੀਰ ਵਿਚ ਬਰਫਬਾਰੀ ਤੋਂ ਬਾਅਦ ਐਤਵਾਰ ਨੂੰ ਜ਼ਿਆਦਾਤਰ ਥਾਵਾਂ ’ਤੇ ਘੱਟੋ ਘੱਟ ਤਾਪਮਾਨ ਹੇਠਾਂ ਆ ਗਿਆ ਪਰ ਸਵੇਰੇ ਬੱਦਲ ਛਟਣ ਕਾਰਨ ਲੋਕਾਂ ਨੇ ਧੁੱਪ ਸੇਕੀ। ਮੌਸਮ ਵਿਭਾਗ ਅਨੁਸਾਰ ਐਤਵਾਰ ਨੂੰ ਮੌਸਮ ਵਿੱਚ ਹੋਰ ਸੁਧਾਰ ਹੋਣ ਦੀ ਉਮੀਦ ਹੈ ਅਤੇ ਮਹੀਨੇ ਦੇ ਅੰਤ ਤੱਕ ਇਹ ਖੁਸ਼ਕ ਰਹੇਗਾ। ਅਧਿਕਾਰੀਆਂ ਨੇ ਦੱਸਿਆ ਕਿ ਸ੍ਰੀਨਗਰ ਅਤੇ ਕਾਜ਼ੀਗੁੰਡ ਨੂੰ ਛੱਡ ਕੇ ਕਸ਼ਮੀਰ ਘਾਟੀ ਵਿੱਚ ਸ਼ਨਿਚਰਵਾਰ ਰਾਤ ਨੂੰ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ। ਰਾਤ ਨੂੰ ਵਾਦੀ ਦੇ ਬਹੁਤੇ ਸਥਾਨਾਂ ’ਤੇ ਘੱਟ ਬਰਫ਼ਬਾਰੀ ਹੋਈ।