ਨਵੀਂ ਦਿੱਲੀ: ਸੀਬੀਆਈ ਨੇ ਅੱਜ ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ ਆਈਐੱਨਐਕਸ ਮੀਡੀਆ ਕੇਸ ਦੀ ਜਾਂਚ ਅਜੇ ਵੀ ਜਾਰੀ ਹੈ ਅਤੇ ਮੁਲਜ਼ਮਾਂ ਕਾਂਗਰਸ ਆਗੂ ਪੀ ਚਿਦੰਬਰਮ ਤੇ ਉਨ੍ਹਾਂ ਦੇ ਪੁੱਤਰ ਕਾਰਤੀ ਨੂੰ ਜ਼ਬਤ ਕੀਤੇ ਗਏ ਦਸਤਾਵੇਜ਼ਾਂ ਦੇ ਨਿਰੀਖਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹੈ। ਸੀਬੀਆਈ ਨੂੰ ਖ਼ਦਸ਼ਾ ਹੈ ਕਿ ਇਜਾਜ਼ਤ ਦੇਣ ’ਤੇ ਸਬੂਤਾਂ ਨਾਲ ਛੇੜਖਾਨੀ ਕੀਤੀ ਜਾ ਸਕਦੀ ਹੈ। ਹੇਠਲੀ ਅਦਾਲਤ ਨੇ ਮਾਲਖਾਨੇ ’ਚ ਪਏ ਦਸਤਾਵੇਜ਼ਾਂ ਦੇ ਨਿਰੀਖਣ ਦੇ ਹੁਕਮ ਦਿੱਤੇ ਹਨ ਜਿਨ੍ਹਾਂ ਨੂੰ ਸੀਬੀਆਈ ਨੇ ਹਾਈ ਕੋਰਟ ’ਚ ਚੁਣੌਤੀ ਦਿੱਤੀ ਹੈ। -ਪੀਟੀਆਈ