ਨਵੀਂ ਦਿੱਲੀ, 22 ਦਸੰਬਰ
ਮੌਸਮ ਵਿਭਾਗ ਨੇ ਦੇਸ਼ ਦੇ ਪੱਛਮੀ ਹਿਮਾਲਿਅਨ ਖੇਤਰ ਵਿੱਚ 29 ਦਸੰਬਰ ਤੱਕ ਮੀਂਹ ਤੇ ਬਰਫਬਾਰੀ ਦੀ ਸੰਭਾਵਨਾ ਜਤਾਈ ਹੈ ਜਦੋਂ ਕਿ ਭਾਰਤ ਦੇ ਉੱਤਰਪੱਛਮੀ ਮੈਦਾਨਾਂ ਵਿੱਚ 26 ਦਸੰਬਰ ਤੋਂ 29 ਦਸੰਬਰ ਤੱਕ ਮੀਂਹ ਪੈਣ ਦੇ ਆਸਾਰ ਹਨ। ਇਸੇ ਦੌਰਾਨ ਪੰਜਾਬ, ਉੜੀਸਾ ਦੇ ਕੁਝ ਹਿੱਸਿਆਂ, ਪੱਛਮੀ ਉੱਤਰ ਪ੍ਰਦੇਸ਼, ਪੂਰਬੀ ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਸੀਤ ਲਹਿਰ ਜਾਰੀ ਹੈ। -ਏਜੰਸੀ