ਨਵੀਂ ਦਿੱਲੀ, 25 ਜੂਨ
ਸੀਬੀਐੱਸਈ ਨੇ 5 ਜੁਲਾਈ ਨੂੰ ਤਜਵੀਜ਼ਤ ਕੇਂਦਰੀ ਅਧਿਆਪਕ ਯੋਗਤਾ ਟੈਸਟ (ਸੀਟੀਈਟੀ) ਨੂੰ ਅਗਲੇ ਹੁਕਮਾਂ ਤਕ ਮੁਲਤਵੀ ਕਰ ਦਿੱਤਾ ਗਿਆ ਹੈ। ਮਨੁੱਖੀ ਵਸੀਲਾ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ‘ਨਿਸ਼ੰਕ’ ਨੇ ਕਿਹਾ ਕਿ ਕੋਵਿਡ-19 ਦੇ ਮੱਦੇਨਜ਼ਰ ਹਾਲਾਤ ਵਧੇਰੇ ਸਾਜ਼ਗਾਰ ਹੋਣ ਮਗਰੋਂ ਹੀ ਟੈਸਟ ਲਿਆ ਜਾਵੇਗਾ।