ਇਸਲਾਮਾਬਾਦ, 1 ਜਨਵਰੀ
ਪਾਕਿਸਤਾਨ ਨੇ ਕੰਟਰੋਲ ਰੇਖਾ ’ਤੇ ਭਾਰਤੀ ਫ਼ੌਜ ਵੱਲੋਂ ਕੀਤੀ ਗੋਲੀਬੰਦੀ ਦੀ ਉਲੰਘਣਾ ’ਤੇ ਰੋਸ ਦਰਜ ਕਰਵਾਉਣ ਲਈ ਸ਼ੁੱਕਰਵਾਰ ਇੱਕ ਸੀਨੀਅਰ ਭਾਰਤੀ ਰਾਜਦੂਤ ਨੂੰ ਤਲਬ ਕੀਤਾ। ਵਿਦੇਸ਼ ਦਫ਼ਤਰ ਨੇ ਕਥਿਤ ਦੋਸ਼ ਲਾਇਆ ਕਿ ਕੰਟਰੋਲ ਰੇਖਾ ਨੇੜੇ ਕੋਟਕੋਟੇਰਾ ਸੈਕਟਰ ’ਚ 30 ਦਸੰਬਰ ਨੂੰ ਗੋਲੀਬਾਰੀ ਦੌਰਾਨ 34 ਵਰ੍ਹਿਆਂ ਦੇ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਵਿਦੇਸ਼ ਦਫ਼ਤਰ ਨੇ ਦੱਸਿਆ, ‘ਭਾਰਤ ਨੂੰ 2003 ਦੇ ਗੋਲੀਬੰਦੀ ਸਮਝੌਤੇ ਦਾ ਸਨਮਾਨ ਕਰਨ, ਇਸ ਘਟਨਾ ਦੀ ਅਤੇ ਗੋਲੀਬੰਦੀ ਦੀ ਉਲੰਘਣਾ ਦੀਆਂ ਅਜਿਹੀਆਂ ਹੀ ਕੁਝ ਘਟਨਾਵਾਂ ਦੀ ਜਾਂਚ ਅਤੇ ਕੰਟਰੋਲ ਰੇਖਾ ਤੇ ਕਾਰਜਕਾਰੀ ਹੱਦ ਸ਼ਾਂਤੀ ਬਣਾਈ ਰੱਖਣ ਲਈ ਕਿਹਾ ਗਿਆ ਹੈ।’ -ਪੀਟੀਆਈ