ਨਵੀਂ ਦਿੱਲੀ, 31 ਮਾਰਚ
ਮਾਓਵਾਦੀ ਗਤੀਵਿਧੀਆਂ ਨਾਲ ਸਬੰਧਤ ਮਾਮਲੇ ਵਿੱਚ ਕੇਂਦਰੀ ਜਾਂਚ ਏਜੰਸੀ (ਐਨਆਈਏ) ਨੇ ਅੱਜ ਆਂਧਰਾਪ੍ਰਦੇਸ਼ ਅਤੇ ਤੇਲੰਗਾਨਾ ਵਿੱਚ 31 ਥਾਵਾਂ ’ਤੇ ਛਾਪੇ ਮਾਰੇ। ਇਕ ਅਧਿਕਾਰੀ ਨੇ ਦੱਸਿਆ ਕਿ ਆਂਧਰਾ ਪ੍ਰਦੇਸ਼ ਵਿੱਚ ਵਿਸ਼ਾਖਾਪਟਨਮ, ਗੰਟੂਰ, ਪ੍ਰਕਾਸਮ, ਸ੍ਰੀਕਾਕੁਲਮ, ਕਰਨੂਲ, ਪੂਰਵੀ ਗੋਦਾਵਰੀ ਅਤੇ ਕੜੱਪਾ ਜਦੋਂ ਕਿ ਤੇਲੰਗਾਨਾ ਵਿੱਚ ਰੰਗਾ ਰੈੱਡੀ, ਹੈਦਰਾਬਾਦ ਅਤੇ ਮੇਦਚਲ-ਮਲਕਾਗਿਰੀ ਵਿੱਚ ਛਾਪੇ ਮਾਰੇ ਗਏ। ਮਾਓਵਾਦੀ ਗਤੀਵਿਧੀਆਂ ਵਿੱਚ ਤੇਜ਼ੀ ਨਾਲ ਸਬੰਧਤ ਇਹ ਕੇਸ ਅਸਲ ਵਿੱਚ ਬੀਤੇ ਵਰ੍ਹੇ ਨਵੰਬਰ ਵਿੱਚ ਵਿਸ਼ਾਖਾਪਟਨਮ ਜ਼ਿਲ੍ਹੇ ਵਿੱਚ ਦਰਜ ਕੀਤਾ ਗਿਆ ਸੀ ਪਰ ਐਨਆਈਏ ਨੇ ਮਾਰਚ ਵਿੱਚ ਦੁਬਾਰਾ ਕੇਸ ਦਰਜ ਕੀਤਾ ਹੈ।-ਏਜੰਸੀਆਂ