ਅਹਿਮਦਾਬਾਦ, 23 ਜੂਨ
ਬੀਐੱਸਐੱਫ ਦੇ ਗਸ਼ਤ ਦਲ ਨੇ ਵੀਰਵਾਰ ਨੂੰ ਗੁਜਰਾਤ ਵਿੱਚ ਭਾਰਤ-ਪਾਕਿਸਤਾਨ ਸਮੁੰਦਰੀ ਸੀਮਾ ਦੇ ਨਾਲ ਲੱਗਦੇ ਕੱਛ ਦੇ ‘ਹਰਾਮੀ ਨਾਲਾ’ ਕ੍ਰੀਕ ਇਲਾਕੇ ਤੋਂ ਤਿੰਨ ਪਾਕਿਸਤਾਨੀ ਕਿਸ਼ਤੀਆਂ ਨੂੰ ਜ਼ਬਤ ਕੀਤਾ ਹੈ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਹੱਦੀ ਸੈਨਿਕਾਂ ਨੂੰ ਭਾਰਤੀ ਖੇਤਰ ਦੇ ਅੰਦਰ ਲਗਭਗ 15-20 ਕਿਲੋਮੀਟਰ ਇਲਾਕੇ ਅੰਦਰ ਕਿਸ਼ਤੀਆਂ ਤੇ ਕੁਝ ਮਛੇਰਿਆਂ ਦੀ ਆਵਾਜਾਈ ਦਿਖਾਈ ਦਿੱਤੀ ਸੀ। ਇਸ ਮਗਰੋਂ ਕਾਰਵਾਈ ਕਰਦਿਆਂ ਸਰਹੱਦੀ ਸੁਰੱਖਿਆ ਬਲ ਦੇ ਜਵਾਨਾਂ ਨੇ ਤਿੰਨ ਪਾਕਿਸਤਾਨੀ ਕਿਸ਼ਤੀਆਂ ਨੂੰ ਜ਼ਬਤ ਕਰ ਲਿਆ, ਜਦ ਕਿ ਮਛੇਰਿਆਂ ਦੀ ਭਾਲ ਜਾਰੀ ਹੈ। ਹਾਲਾਂਕਿ ਭਾਰਤੀ ਮਛੇਰਿਆਂ ’ਤੇ ਕ੍ਰੀਕ ਇਲਾਕੇ ਵਿੱਚ ਦਾਖ਼ਲ ਹੋਣ ’ਤੇ ਪਾਬੰਦੀ ਲਗਾਈ ਹੈ ਪਰ ਪਾਕਿਸਤਾਨੀ ਮਛੇਰੇ ਅਕਸਰ ਮੱਛੀਆਂ ਫੜਨ ਲਈ ਭਾਰਤੀ ਇਲਾਕੇ ਵਿੱਚ ਦਾਖ਼ਲ ਹੋ ਜਾਂਦੇ ਹਨ। -ਪੀਟੀਆਈ