ਲੰਡਨ, 16 ਮਾਰਚ
ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਅਪਰੈਲ ਦੇ ਅਖ਼ੀਰ ਵਿੱਚ ਭਾਰਤ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਰਣਨੀਤਕ ਤੌਰ ’ਤੇ ਅਹਿਮ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਮੌਕੇ ‘ਤਲਾਸ਼ਣਗੇ’। ਯੂਰੋਪੀਅਨ ਯੂਨੀਅਨ ਵਿੱਚੋਂ ਬਰਤਾਨੀਆ ਦੇ ਬਾਹਰ ਹੋਣ ਮਗਰੋਂ ਉਨ੍ਹਾਂ ਦਾ ਇਹ ਪਹਿਲਾ ਵੱਡਾ ਕੌਮਾਂਤਰੀ ਦੌਰਾ ਹੋਵੇਗਾ।-ਪੀਟੀਆਈ